ਕੋਵਿਡ-19 -ਭਾਰਤ 'ਚ ਵਧਾਇਆ ਜਾਵੇ ਲੌਕਡਾਊਨ , ਨਹੀਂ ਤਾਂ ਹਾਲਾਤ ਹੋ ਸਕਦੇ ਹਨ ਖ਼ਰਾਬ - ਰਿਚਰਡ ਹੌਰਟਨ

By  Kaveri Joshi April 24th 2020 05:04 PM

ਕੋਵਿਡ-19 : ਭਾਰਤ 'ਚ ਵਧਾਇਆ ਜਾਵੇ ਲੌਕਡਾਊਨ , ਨਹੀਂ ਤਾਂ ਹਾਲਾਤ ਹੋ ਸਕਦੇ ਹਨ ਖ਼ਰਾਬ - ਰਿਚਰਡ ਹੌਰਟਨ: ਕੋਰੋਨਾਵਾਇਰਸ ਦੇ ਚਲਦੇ ਜਿੱਥੇ ਮਾਰਚ ਮਹੀਨੇ ਦੇ ਦਿਨਾਂ ਤੋਂ ਲੌਕਡਾਊਨ ਲਾਗੂ ਹੋਇਆ ਹੈ, ਜਿਸਦੀ ਅਖ਼ੀਰਲੀ ਤਰੀਕ 3 ਮਈ ਐਲਾਨੀ ਗਈ ਹੈ । ਦੱਸ ਦੇਈਏ ਕਿ ਲੋਕ ਬੇਸਬਰੀ ਨਾਲ ਤਾਲਾਬੰਦੀ ਦੇ ਖੁੱਲ੍ਹਣ ਦੇ ਇੰਤਜ਼ਾਰ 'ਚ ਬੈਠੇ ਹਨ ਪਰ ਇੱਕ ਮਾਹਿਰ ਵਲੋਂ ਇਸ ਸੰਦਰਭ 'ਚ ਇਹ ਰਾਇ ਦਿੱਤੀ ਗਈ ਹੈ ਕਿ ਲੌਕਡਾਊਨ ਖ਼ਤਮ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਇਸਨੂੰ ਵਧਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਸੁਰੱਖਿਆ ਬਰਕਰਾਰ ਰਹੇ । ਜੀ ਹਾਂ , ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੀ ਪ੍ਰਮੁੱਖ ਮੈਡੀਕਲ ਜਰਨਲ ਲਾਂਸੈੱਟ ਦੇ ਮੁੱਖ ਸੰਪਾਦਕ ਰਿਚਰਡ ਹਾਰਟਨ ਦੀ , ਜਿਹਨਾਂ ਨਿੱਜੀ ਮੀਡੀਆ ਏਜੰਸੀ ਨਾਲ ਗੱਲਬਾਤ ਦੌਰਾਨ ਭਾਰਤ ਨੂੰ ਇਹ ਸਲਾਹ ਦਿੱਤੀ ਹੈ ਕਿ ਲੌਕਡਾਊਨ ਨੂੰ ਖ਼ਤਮ ਕਰਨ 'ਚ ਜਲਦਬਾਜ਼ੀ ਨਹੀਂ ਦਿਖਾਉਣੀ ਚਾਹੀਦੀ ਬਲਕਿ ਘੱਟੋ-ਘੱਟ 10 ਹਫ਼ਤਿਆਂ ਤੱਕ ਜਾਰੀ ਰਹਿਣਾ ਚਾਹੀਦਾ ਹੈ ਬਲਕਿ ਮਈ ਦਾ ਪੂਰਾ ਮਹੀਨਾ ਤਾਲਾਬੰਦੀ ਲਾਗੂ ਰਹਿਣੀ ਚਾਹੀਦੀ ਹੈ । ਰਿਚਰਡ ਹੌਰਟਨ ਨੇ ਕਿਹਾ ਹੈ ਕਿ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਹਾਲਾਤ ਅਜੇ ਸਹੀ ਨਹੀਂ ਹਨ। ਇਸ ਲਈ ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਸਾਨੂੰ ਵਿਸ਼ੇਸ਼ ਤੌਰ 'ਤੇ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਰਜੀਹ ਦੇਣੀ ਹੋਵੇਗੀ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ 40 ਦਿਨਾਂ ਦੀ ਤਾਲਾਬੰਦੀ ਨਿਸ਼ਚਿਤ ਹੈ ਪਰ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਹੈ ਕਿ ਕਿਹੜਾ ਵੇਲਾ ਹੋਵੇ ਤਾਲਾਬੰਦੀ ਖੁਲ੍ਹੇ ਅਤੇ ਉਹ ਬਾਹਰ ਜਾ ਸਕਣ , ਜਦਕਿ ਇਹ ਕਿਸੇ ਵੀ ਸੂਰਤ 'ਚ ਠੀਕ ਨਹੀਂ ਹੈ। ਭਾਰਤ 'ਚ ਇਸ ਵੇਲੇ ਲੌਕਡਾਊਨ ਦਾ ਦੂਸਰਾ ਪੜਾਅ ਹੈ ਇਸ ਲਈ ਜਲਦਬਾਜ਼ੀ ਤੋਂ ਗੁਰੇਜ਼ ਕਰਕੇ ਭਾਰਤ ਨੂੰ ਇਸ ਸੁਝਾਅ 'ਤੇ ਗੌਰ ਫਰਮਾਉਣਾ ਚਾਹੀਦਾ ਹੈ । ਉਹਨਾਂ ਕਿਹਾ ਜੇਕਰ ਲੌਕਡਾਊਨ ਦੇ ਮਾਮਲੇ 'ਚ ਭਾਰਤ ਸਾਵਧਾਨੀ ਵਰਤਦਾ ਹੈ ਤਾਂ ਯਕੀਨਨ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ ਕਿਉਂਕਿ ਕਿਸੇ ਵੀ ਦੇਸ਼ 'ਚ ਮਹਾਮਾਰੀ ਸਦਾ ਲਈ ਨਹੀਂ ਰਹਿੰਦੀ । ਇਸਦਾ ਖ਼ਤਮ ਹੋਣਾ ਤੈਅ ਹੈ ਅਤੇ ਇਸ ਉਪਰੰਤ ਮਾਹੌਲ ਵੀ ਪਹਿਲਾਂ ਵਾਂਗ ਹੋਣ ਦੇ ਆਸਾਰ ਹਨ । ਪਰ ਸਾਵਧਾਨੀ ਵਜੋਂ ਇੱਕ ਦੂਜੇ ਤੋਂ ਦੂਰੀ, ਮਾਸਕ ਦੀ ਵਰਤੋਂ ਅਤੇ ਸਿਹਤ ਸੁਰੱਖਿਆ ਲਈ ਸੁਚੇਤ ਹੋ ਕੇ ਰਹਿਣਾ ਪਵੇਗਾ। ਫਿਲਹਾਲ ਦੇਖਦੇ ਹਾਂ ਕਿ ਸਰਕਾਰ ਦਾ ਇਸ 'ਤੇ ਕੀ ਪ੍ਰਤੀਕਰਮ ਹੁੰਦਾ ਹੈ। ਤਾਲਾਬੰਦੀ ਖੁੱਲਦੀ ਹੈ ਜਾਂ ਵੱਧਦੀ ਹੈ ਇਸ ਬਾਰੇ ਆਉਣ ਵਾਲੇ ਹਾਲਾਤ ਹੀ ਦੱਸਣਗੇ , ਪਰ ਖੁਦ ਦੀ ਅਤੇ ਇੱਕ ਦੂਜੇ ਦੀ ਸੁਰੱਖਿਆ ਲਈ ਘਰ ਰਹੋ , ਸੁਰੱਖਿਅਤ ਰਹੋ ।

Related Post