ਲੋਕ ਸਭਾ ਚੋਣਾਂ ਨੂੰ ਲੈ ਕੇ PM ਮੋਦੀ ਅੱਜ ਤੇਲੰਗਾਨਾ ਦੌਰੇ 'ਤੇ, ਜਨਸਭਾ ਨੂੰ ਕਰਨਗੇ ਸੰਬੋਧਿਤ

By  Jashan A April 1st 2019 08:20 AM

ਲੋਕ ਸਭਾ ਚੋਣਾਂ ਨੂੰ ਲੈ ਕੇ PM ਮੋਦੀ ਅੱਜ ਤੇਲੰਗਾਨਾ ਦੌਰੇ 'ਤੇ, ਜਨਸਭਾ ਨੂੰ ਕਰਨਗੇ ਸੰਬੋਧਿਤ,ਨਵੀਂ ਦਿੱਲੀ: ਲੋਕ ਸਭਾ ਚੋਣ ਲਈ ਸਾਰੇ ਸਿਆਸੀ ਦਲਾਂ ਨੇ ਆਪਣੇ-ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੈਲੀਆਂ ਕੀਤੀਆਂ ਜਾ ਰਹੀ ਹਨ।

pm ਲੋਕ ਸਭਾ ਚੋਣਾਂ ਨੂੰ ਲੈ ਕੇ PM ਮੋਦੀ ਅੱਜ ਤੇਲੰਗਾਨਾ ਦੌਰੇ 'ਤੇ, ਜਨਸਭਾ ਨੂੰ ਕਰਨਗੇ ਸੰਬੋਧਿਤ

ਇਸ ਦੌਰਾਨ ਉਹ ਅੱਜ ਤੇਲੰਗਾਨਾ 'ਚ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਸੂਬੇ 'ਚ 11 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਭਿਆਨ ਤੇਜ਼ ਹੋ ਰਹੇ ਹਨ।

ਹੋਰ ਪੜ੍ਹੋ:ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ

ਪੀ. ਐੱਮ. ਨੇ ਸ਼ੁੱਕਰਵਾਰ ਨੂੰ ਪ੍ਰਦੇਸ਼ 'ਚ ਆਪਣੇ ਚੋਣ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਉਹ ਇਥੇ ਐੱਲ. ਬੀ. ਸਟੇਡੀਅਮ 'ਚ ਭਾਜਪਾ ਉਮੀਦਵਾਰ ਦੇ ਸਮਰਥਨ 'ਚ ਸੋਮਵਾਰ ਨੂੰ ਜਨਸਭਾ ਨੂੰ ਸੰਬੋਧਿਤ ਕਰਨਗੇ।

pm ਲੋਕ ਸਭਾ ਚੋਣਾਂ ਨੂੰ ਲੈ ਕੇ PM ਮੋਦੀ ਅੱਜ ਤੇਲੰਗਾਨਾ ਦੌਰੇ 'ਤੇ, ਜਨਸਭਾ ਨੂੰ ਕਰਨਗੇ ਸੰਬੋਧਿਤ

ਜ਼ਿਕਰਯੋਗ ਹੈ ਕਿ ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ “ਮੈਂ ਵੀ ਚੌਂਕੀਦਾਰ” ਮੁਹਿੰਮ ਦੇ ਜ਼ਰੀਏ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਚੌਕੀਦਾਰਾਂ ਨੂੰ ਸੰਬੋਧਿਤ ਕੀਤਾ ਸੀ। ਜਿਸ 'ਚ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ।

-PTC News

Related Post