ਲੋਕ ਸਭਾ ਚੋਣਾਂ 2019 : ਅੰਮ੍ਰਿਤਸਰ 'ਚ ਔਰਤਾਂ ਲਈ ਬਣਾਏ ਗਏ 11 ਗੁਲਾਬੀ ਪੋਲਿੰਗ ਬੂਥ

By  Shanker Badra May 18th 2019 06:46 PM

ਲੋਕ ਸਭਾ ਚੋਣਾਂ 2019 : ਅੰਮ੍ਰਿਤਸਰ 'ਚ ਔਰਤਾਂ ਲਈ ਬਣਾਏ ਗਏ 11 ਗੁਲਾਬੀ ਪੋਲਿੰਗ ਬੂਥ:ਚੰਡੀਗੜ੍ਹ : ਪੰਜਾਬ ਦੀਆਂ 13 ਤੇ ਚੰਡੀਗੜ੍ਹ ਦੀ ਇੱਕ ਸੰਸਦੀ ਸੀਟ 'ਤੇ ਐਤਵਾਰ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ।ਜਿਸ ਦੇ ਲਈ ਪੰਜਾਬ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਰਵਾਨਾ ਹੋ ਗਈਆਂ ਹਨ।ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਇੱਕ ਖਾਸ਼ ਗੱਲ ਦੇਖਣ ਨੂੰ ਮਿਲੇਗੀ।ਅੰਮ੍ਰਿਤਸਰ ਜ਼ਿਲੇ ਵਿੱਚ ਲੋਕ ਸਭਾ ਚੋਣਾਂ 'ਚ 11 ਗੁਲਾਬੀ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਪੋਲਿੰਗ ਸਟੇਸ਼ਨਾਂ ਦੀ ਜ਼ਿੰਮੇਵਾਰੀ ਔਰਤਾਂ ਦੇ ਹੱਥਾਂ 'ਚ ਦਿੱਤੀ ਗਈ ਹੈ।ਇਨ੍ਹਾਂ ਪੋਲਿੰਗ ਕੇਂਦਰਾਂ ਨੂੰ ਗੁਲਾਬੀ ਰੰਗ ਨਾਲ ਸਜਾਇਆ ਜਾਵੇਗਾ।

Lok Sabha elections 2019 : Amritsar women Made 11 Pink polling booth ਲੋਕ ਸਭਾ ਚੋਣਾਂ 2019 : ਅੰਮ੍ਰਿਤਸਰ 'ਚ ਔਰਤਾਂ ਲਈ ਬਣਾਏ ਗਏ 11 ਗੁਲਾਬੀ ਪੋਲਿੰਗ ਬੂਥ

ਇਸ ਸਬੰਧੀ ਚੋਣ ਕਮਿਸ਼ਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਵੋਟ ਕੇਂਦਰਾਂ ਤੱਕ ਵੋਟ ਪਾਉਣ ਵਾਸਤੇ ਉਤਸ਼ਾਹਤ ਕਰਨ ਲਈ ਪਿੰਕ ਬੂਥ ਬਣਾਏ ਹਨ, ਜਿਨ੍ਹਾਂ ਨੂੰ ਪਿੰਕ ਪੋਲਿੰਗ ਸਟੇਸ਼ਨ ਦਾ ਨਾਮ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਔਰਤਾਂ ਨੂੰ ਸਮਾਜ 'ਚ ਬਰਾਬਰੀ ਦਾ ਹੱਕ ਦਿਵਾਉਣ ਲਈ ਸਰਕਾਰ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।ਇਨ੍ਹਾਂ ਪੋਲਿੰਗ ਬੂਥਾਂ 'ਤੇ ਸਾਰਾ ਕੰਮਕਾਜ ਔਰਤਾਂ ਹੀ ਸੰਭਾਲਣਗੀਆਂ।ਇਨ੍ਹਾਂ ਪੋਲਿੰਗ ਕੇਂਦਰਾਂ ਦੇ ਬਾਹਰ ਮਹਿਲਾ ਮੁਲਾਜ਼ਮਾਂ ਨੂੰ ਹੀ ਤਾਇਨਾਤ ਕੀਤਾ ਜਾਵੇਗਾ।

Lok Sabha elections 2019 : Amritsar women Made 11 Pink polling booth ਲੋਕ ਸਭਾ ਚੋਣਾਂ 2019 : ਅੰਮ੍ਰਿਤਸਰ 'ਚ ਔਰਤਾਂ ਲਈ ਬਣਾਏ ਗਏ 11 ਗੁਲਾਬੀ ਪੋਲਿੰਗ ਬੂਥ

ਇਹ ਬੂਥ ਬਣਾਏ ਤਾਂ ਔਰਤਾਂ ਵਾਸਤੇ ਗਏ ਹਨ ਪਰ ਪੁਰਸ਼ ਵੀ ਇਥੇ ਆ ਕੇ ਵੋਟਾਂ ਪਾ ਸਕਦੇ ਹਨ।ਇਨ੍ਹਾਂ ਬੂਥਾਂ ਨੂੰ ਬਣਾਉਣ ਲਈ ਵਰਤਿਆ ਗਿਆ ਕੱਪੜਾ , ਟੇਬਲ ਕਲਾਥ, ਗੁਬਾਰੇ ਤੋਂ ਲੈ ਕੇ ਹਰ ਕੁੱਝ ਗੁਲਾਬੀ ਰੰਗ ਦਾ ਹੁੰਦਾ ਹੈ।ਇਸ ਦੇ ਨਾਲ ਹੀ ਬੱਚਿਆਂ ਦੇ ਖੇਡਣ ਲਈ ਜਗ੍ਹਾ ਵੀ ਬਣਾਈ ਹੈ, ਜੋਕਿ ਗੁਲਾਬੀ ਰੰਗ ਦੀ ਹੀ ਹੈ।ਇਸ ਨਾਲ ਮਹਿਲਾ ਸ਼ਸ਼ਕਤੀਕਰਨ ਨੂੰ ਹੁੰਗਾਰਾ ਮਿਲੇਗਾ ਅਤੇ ਔਰਤਾਂ ਦੀ ਵੋਟ ਫ਼ੀਸਦ ਵਧੇਗੀ।

Lok Sabha elections 2019 : Amritsar women Made 11 Pink polling booth ਲੋਕ ਸਭਾ ਚੋਣਾਂ 2019 : ਅੰਮ੍ਰਿਤਸਰ 'ਚ ਔਰਤਾਂ ਲਈ ਬਣਾਏ ਗਏ 11 ਗੁਲਾਬੀ ਪੋਲਿੰਗ ਬੂਥ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਮਾਣਾ ਵਿਖੇ ਸ਼ਰਾਬ ਬਰਾਮਦਗੀ ਮਾਮਲਾ : ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ

ਦੱਸ ਦੇਈਏ ਕਿ ਭਾਰਤ 'ਚ ਪਹਿਲੀ ਵਾਰ 2015 'ਚ ਗੁਲਾਬੀ ਬੂਥ ਦੀ ਸ਼ੁਰੂਆਤ ਸਾਬਕਾ ਚੋਣ ਕਮਿਸ਼ਨ ਮੁਖੀ ਨਸੀਮ ਜੈਦੀ ਨੇ ਕੀਤੀ ਸੀ।ਸਾਲ 2015 'ਚ ਬਿਹਾਰ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਇਸ ਦੀ ਵਰਤੋਂ ਹੋਈ ਸੀ।

-PTCNews

Related Post