ਲੋਕ ਸਭਾ ਚੋਣਾਂ 2019: ਨਿਤਿਨ ਗਡਕਰੀ ਸਮੇਤ ਕਈ ਦਿੱਗਜ਼ ਆਗੂਆਂ ਨੇ ਕੀਤਾ ਵੋਟ ਹੱਕ ਦਾ ਇਸਤੇਮਾਲ

By  Jashan A April 11th 2019 10:46 AM

ਲੋਕ ਸਭਾ ਚੋਣਾਂ 2019: ਨਿਤਿਨ ਗਡਕਰੀ ਸਮੇਤ ਕਈ ਦਿੱਗਜ਼ ਆਗੂਆਂ ਨੇ ਕੀਤਾ ਵੋਟ ਹੱਕ ਦਾ ਇਸਤੇਮਾਲ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ ਅੱਜ 20 ਸੂਬਿਆਂ ਦੀਆਂ 91 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ।91 ਲੋਕ ਸਭਾ ਸੀਟਾਂ 'ਤੇ ਕੁੱਲ 1,279 ਉਮੀਦਵਾਰ ਮੈਦਾਨ 'ਚ ਹਨ। ਜਿਨ੍ਹਾਂ 'ਚ 1190 ਪੁਰਸ਼ ਉਮੀਦਵਾਰ ਹਨ ਅਤੇ 90 ਮਹਿਲਾ ਉਮੀਦਵਾਰ ਹਨ।

voting ਲੋਕ ਸਭਾ ਚੋਣਾਂ 2019: ਨਿਤਿਨ ਗਡਕਰੀ ਸਮੇਤ ਕਈ ਦਿੱਗਜ਼ ਆਗੂਆਂ ਨੇ ਕੀਤਾ ਵੋਟ ਹੱਕ ਦਾ ਇਸਤੇਮਾਲ

17ਵੀਆਂ ਲੋਕ ਸਭਾ ਚੋਣਾਂ ਦੇ ਗਠਨ ਦੇ ਲਈ 543 ਸੀਟਾਂ 'ਤੇ ਸੱਤ ਪੜਾਅ 'ਚ 11 ਅਪ੍ਰੈਲ ਤੋਂ 19 ਮਈ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਇਸ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਦਿੱਗਜ਼ ਨੇਤਾ ਵੀ ਪਹੁੰਚੇ।

ਹੋਰ ਪੜ੍ਹੋ: ਸਲਾਰੀਆ ‘ਤੇ ਟਿੱਪਣੀ ਕਰਨ ਦੇ ਦੋਸ਼ ‘ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ‘ਤੇ ਮਾਮਲਾ ਦਰਜ

ਇਸ ਮੌਕੇ ਬੀਜੇਪੀ ਦੇ ਦਿੱਗਜ਼ ਨੇਤਾ ਨਿਤਿਨ ਗਡਕਰੀ ਨੇ ਨਾਗਪੁਰ ਸੀਟ ਤੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।

vooting ਲੋਕ ਸਭਾ ਚੋਣਾਂ 2019: ਨਿਤਿਨ ਗਡਕਰੀ ਸਮੇਤ ਕਈ ਦਿੱਗਜ਼ ਆਗੂਆਂ ਨੇ ਕੀਤਾ ਵੋਟ ਹੱਕ ਦਾ ਇਸਤੇਮਾਲ

ਉਥੇ ਹੀ ਹੈਦਰਾਬਾਦ ਸੀਟ ਤੋਂ ਚੋਣ ਲੜ੍ਹ ਰਹੇ ਅਸਦੁਦੀਨ ਓਵੈਸੀ ਨੇ ਵੀ ਪੋਲਿੰਗ ਸਟੇਸ਼ਨ 'ਤੇ ਪਹੁੰਚ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਨਾਲ ਹੀ NCP ਦੇ ਨੇਤਾ ਪ੍ਰਫੁੱਲ ਪਟੇਲ ਨੇ ਭੰਡਾਰਾ-ਗੋਂਦੀਆ ਪੋਲਿੰਗ ਸਟੇਸ਼ਨ 'ਤੇ ਪਹੁੰਚ ਕੇ ਵੋਟ ਪਾਈ। ਲੋਕ ਸਭਾ ਚੋਣਾਂ ਦੀ ਵੋਟਿੰਗ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਕਾਰਨ ਵੱਡੇ ਪੱਧਰ 'ਤੇ ਲੋਕ ਵੋਟਾਂ ਪਾਉਣ ਲਈ ਆ ਰਹੇ ਹਨ।

-PTC News

Related Post