ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਮੈਨੀਫੈਸਟੋ ਜਾਰੀ ਕਰੇਗੀ 'ਆਪ'

By  Jashan A April 25th 2019 08:37 AM -- Updated: April 25th 2019 11:45 AM

ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਮੈਨੀਫੈਸਟੋ ਜਾਰੀ ਕਰੇਗੀ 'ਆਪ',ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ, ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਕਈ ਵਾਅਦੇ ਕੀਤੇ ਜਾ ਰਹੇ ਹਨ। ਇਸ ਦੌਰਾਨ ਅੱਜ ਆਮ ਆਦਮੀ ਪਾਰਟੀ ਲੋਕ ਸਭਾ ਚੋਣ ਲਈ ਆਪਣੇ ਮੈਨੀਫੈਸਟੋ ਅੱਜ ਜਾਰੀ ਕਰੇਗੀ।

aap ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਮੈਨੀਫੈਸਟੋ ਜਾਰੀ ਕਰੇਗੀ 'ਆਪ'

ਹੋਰ ਪੜ੍ਹੋ:ਕੇਜਰੀਵਾਲ ਨੇ ਜਲ ਸਪਲਾਈ ਦੇ ਚਾਰਜਿਜ਼ ਵਧਾ ਕੇ ਦਿੱਲੀ ਦੇ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ

ਜਿਸ 'ਚ ਲੋਕਾਂ ਨਾਲ ਜੁੜੇ ਕਈ ਮੁੱਦੇ ਸ਼ਾਮਲ ਹੋ ਸਕਦੇ ਹਨ। ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੈਨੀਫੈਸਟੋ ਜਾਰੀ ਕਰਨਗੇ।

ਪਾਰਟੀ ਆਮ ਚੋਣ 'ਚ ਦਿੱਲੀ ਦੇ ਹਰੇਕ ਨਾਗਰਿਕ ਨੂੰ ਖੁਦ ਦਾ ਘਰ, 2 ਲੱਖ ਨੌਜਵਾਨਾਂ ਨੂੰ ਨੌਕਰੀ, ਦਿੱਲੀ ਦੇ ਕਾਲਜ 'ਚ ਆਸਾਨੀ ਨਾਲ ਦਾਖਲੇ ਲਈ 85 ਫੀਸਦੀ ਰਿਜ਼ਰਵੇਸ਼ਨ, ਦਿੱਲੀ ਸਰਕਾਰ ਦੇ ਅਧੀਨ ਪੁਲਿਸ ਆਉਣ 'ਤੇ ਸੁਰੱਖਿਆ ਦੀ ਗਾਰੰਟੀ ਦਾ ਵਾਅਦਾ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ:ਦਿੱਲੀ: ਅਕਸ਼ਰਧਾਮ ਮੰਦਰ ਨੇੜੇ ਕਾਰ ‘ਚ ਲੱਗੀ ਭਿਆਨਕ ਅੱਗ, ਤਿੰਨ ਦਿਨਾਂ ‘ਚ ਵਾਪਰੀ ਦੂਜੀ ਘਟਨਾ

aap ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਮੈਨੀਫੈਸਟੋ ਜਾਰੀ ਕਰੇਗੀ 'ਆਪ'

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾ ਭਾਜਪਾ ਅਤੇ ਕਾਂਗਰਸ ਆਪਣਾ ਮੈਨੀਫੈਸਟੋ ਪੇਸ਼ ਕਰ ਚੁਕੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕਿ ਵਾਅਦੇ ਕਰਦੀ ਹੈ।

-PTC News

Related Post