Lok Sabha Elections: PM ਮੋਦੀ ਨੇ ਗਾਂਧੀਨਗਰ 'ਚ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ

By  Jashan A April 23rd 2019 08:36 AM -- Updated: April 23rd 2019 08:43 AM

Lok Sabha Elections: PM ਮੋਦੀ ਨੇ ਗਾਂਧੀਨਗਰ 'ਚ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ,ਗਾਂਧੀਨਗਰ: ਲੋਕ ਸਭਾ ਚੋਣ ਦੇ ਤੀਜੇ ਪੜਾਅ 'ਚ ਮੰਗਲਵਾਰ ਨੂੰ 15 ਸੂਬਿਆਂ ਦੀ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜਿਸ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

pm Lok Sabha Elections: PM ਮੋਦੀ ਨੇ ਗਾਂਧੀਨਗਰ 'ਚ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ

ਸਵੇਰ ਤੋਂ ਹੀ ਭਾਰੀ ਗਿਣਤੀ 'ਚ ਵੋਟਰ ਲਾਈਨਾਂ 'ਚ ਲੱਗੇ ਹੋਏ ਹਨ। ਉਥੇ ਹੀ ਕਈ ਦਿੱਗਜ਼ ਨੇਤਾ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ।

ਹੋਰ ਪੜ੍ਹੋ:ਵਿਜ਼ੀਲੈਂਸ ਵਿਭਾਗ ਨੇ ਆਬਕਾਰੀ ਅਤੇ ਕਰ ਵਿਭਾਗ ਦਾ ਈ.ਟੀ.ਓ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

pm Lok Sabha Elections: PM ਮੋਦੀ ਨੇ ਗਾਂਧੀਨਗਰ 'ਚ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ

ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਵੋਟ ਭੁਗਤਾਈ।ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਦੇ ਗ੍ਰਹਿ ਸੂਬੇ ਗੁਜਰਾਤ ਦੀਆਂ ਸਾਰੀਆਂ 26 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ ਅਤੇ ਉਹ ਗਾਂਧੀਨਗਰ ਤੋਂ ਚੋਣ ਮੈਦਾਨ 'ਚ ਹਨ।

ਉਹਨਾਂ ਗਾਂਧੀਨਗਰ 'ਚ ਵੋਟ ਪਾ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਦੱਸ ਦੇਈਏ ਕਿ ਅੱਜ ਕਈ ਨੇਤਾ ਦੀ ਕਿਸਮਤ evm 'ਚ ਕੈਦ ਹੋ ਜਾਵੇਗੀ, ਜਿਸ ਦਾ ਫੈਸਲਾ 23 ਮਈ ਨੂੰ ਹੋਵੇਗਾ।

-PTC News

Related Post