ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ, LPG ਗੈਸ ਸਿਲੰਡਰ 265 ਰੁਪਏ ਮਹਿੰਗਾ

By  Riya Bawa November 1st 2021 10:58 AM -- Updated: November 1st 2021 12:58 PM

LPG Price Hike: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਨਵੰਬਰ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 265 ਰੁਪਏ ਪ੍ਰਤੀ ਸਿਲੰਡਰ ਤੱਕ ਵਧਾ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 264 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

Commercial LPG cylinder price hiked by ₹75 a cylinder - The Hindu BusinessLine

ਹਾਲਾਂਕਿ ਤੇਲ ਕੰਪਨੀਆਂ ਨੇ ਆਮ ਆਦਮੀ ਦੀ ਵਰਤੋਂ ਲਈ 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ 'ਚ 14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ LPG ਸਿਲੰਡਰ ਦੀ ਕੀਮਤ 899.50 ਰੁਪਏ 'ਤੇ ਬਰਕਰਾਰ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਤੇਲ ਕੰਪਨੀਆਂ ਨੇ ਬਿਨਾਂ ਸਬਸਿਡੀ ਦੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਸੀ।

Indane commercial LPG Gas Cylinder will be more powerful in Festival Season good news for customers

ਮੁੰਬਈ 'ਚ ਹੁਣ LPG ਕਮਰਸ਼ੀਅਲ ਸਿਲੰਡਰ 1683 ਰੁਪਏ ਦੀ ਬਜਾਏ 1950 ਰੁਪਏ 'ਚ ਮਿਲੇਗਾ। ਹੁਣ ਕੋਲਕਾਤਾ ਵਿੱਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 2073.50 ਰੁਪਏ ਅਤੇ ਚੇਨਈ ਵਿੱਚ 2133 ਰੁਪਏ ਹੋ ਗਈ ਹੈ। ਹਾਲਾਂਕਿ ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਧਾਉਣ ਤੋਂ ਗੁਰੇਜ਼ ਕੀਤਾ ਹੈ। ਇਸ ਸਮੇਂ ਦਿੱਲੀ 'ਚ 14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਹੈ।

Live Chennai: Sale of commercial LPG cylinders on rise,Sale of commercial LPG cylinders on rise, Direct Benefit Transfer for LPG (DBTL), domestic cylinders

-PTC News

Related Post