ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਕਿਉਂ ਹੋਈ ਖ਼ੂਨੀ ਝੜਪ ? DC ਨੇ ਕੀਤਾ ਖੁਲਾਸਾ

By  Shanker Badra June 27th 2019 03:01 PM

ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਕਿਉਂ ਹੋਈ ਖ਼ੂਨੀ ਝੜਪ ? DC ਨੇ ਕੀਤਾ ਖੁਲਾਸਾ:ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਵੇਲੇ ਕੈਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪਾਂ ਹੋ ਗਈਆਂ ਹਨ। ਇਸ ਦੌਰਾਨ ਪੁਲਿਸ ਵੱਲੋਂ ਭੜਕੇ ਹੋਏ ਇਨ੍ਹਾਂ ਕੈਦੀਆਂ 'ਤੇ ਕਾਬੂ ਪਾਉਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੈਦੀਆਂ ਵੱਲੋਂ ਵੀ ਜੇਲ੍ਹ ਵਿਚ ਸਿਲੰਡਰਾਂ ਤੇ ਹੋਰ ਸਾਮਾਨ ਨੂੰ ਅੱਗ ਲਗਾ ਦਿੱਤੀ ਗਈ ਹੈ।

Ludhiana: Central Jail police and prisoners between clash DC Pradeep Agarwal Disclosure
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਕਿਉਂ ਹੋਈ ਖ਼ੂਨੀ ਝੜਪ ? DC ਨੇ ਕੀਤਾ ਖੁਲਾਸਾ

ਇਨ੍ਹਾਂ ਖ਼ੂਨੀ ਝੜਪਾਂ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਜੇਲ੍ਹ 'ਚ ਇੱਕ ਕੈਦੀ ਦੀ ਹਾਲਤ ਖਰਾਬ ਹੋ ਗਈ ਸੀ,ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭੇਜਿਆ ਗਿਆ ਸੀ ਤੇ ਬਾਅਦ 'ਚ ਉਸਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ,ਜਿਥੇ ਉਸ ਕੈਦੀ ਦੀ ਮੌਤ ਹੋ ਗਈ ਸੀ।

Ludhiana: Central Jail police and prisoners between clash DC Pradeep Agarwal Disclosure
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਕਿਉਂ ਹੋਈ ਖ਼ੂਨੀ ਝੜਪ ? DC ਨੇ ਕੀਤਾ ਖੁਲਾਸਾ

ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਭੜਕੇ ਹੋਏ ਕੈਦੀਆਂ ਨੇ ਜੇਲ੍ਹ ਅੰਦਰ ਹੰਗਾਮਾ ਕੀਤਾ। ਡੀਸੀ ਨੇ ਕਿਹਾ ਕਿ ਇਸ ਜੇਲ੍ਹ 'ਚ 3100 ਤੋਂ ਵੱਧ ਕੈਦੀ ਰੱਖੇ ਗਏ ਹਨ ਅਤੇ ਕੈਦੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅੱਜ ਇਸ ਹੰਗਾਮੇ ਤੋਂ ਬਾਅਦ ਕੈਦੀਆਂ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਡੀਸੀ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਕੈਦੀਆਂ ਨੇ ਸਲੰਡਰਾਂ ਨੂੰ ਅੱਗ ਲਾ ਦਿੱਤੀ ਸੀ ਜਿਸ ਕਾਰਨ ਬਲਾਸਟ ਹੋਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ।

Ludhiana: Central Jail police and prisoners between clash DC Pradeep Agarwal Disclosure
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਕਿਉਂ ਹੋਈ ਖ਼ੂਨੀ ਝੜਪ ? DC ਨੇ ਕੀਤਾ ਖੁਲਾਸਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ : ਕੇਂਦਰੀ ਜੇਲ੍ਹ ‘ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ‘ਤੇ ਜੇਲ੍ਹ ਮੰਤਰੀ ਰੰਧਾਵਾ ਨੇ ਦਿੱਤਾ ਇਹ ਬਿਆਨ

ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਮੁਤਾਬਕ ਡੀਐਸਪੀ ਸਮੇਤ 4 ਤੋਂ 5 ਪੁਲਿਸ ਮੁਲਾਜ਼ਮ ਇਸ ਘਟਨਾ 'ਚ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਇੱਕ ਜਲੀ ਹੋਈ ਗੱਡੀ ਵੀ ਪਾਈ ਗਈ ਹੈ ਪਰ ਫਿਲਹਾਲ ਜਾਂਚ ਤੋਂ ਬਾਅਦ ਹੀ ਸਭ ਸਾਫ ਹੋ ਪਾਏਗਾ ਕਿ ਇਸ ਘਟਨਾ 'ਚ ਕਿੰਨਾ ਨੁਕਸਾਨ ਹੋਇਆ ਹੈ।

-PTCNews

Related Post