ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੀ.ਐਲ.ਯੂ.ਮਾਮਲਾ : ਜੇਕਰ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਭੁਗਤਣ ਨੂੰ ਹਾਂ ਤਿਆਰ : ਭਾਰਤ ਭੂਸ਼ਨ ਆਸ਼ੂ

By  Shanker Badra February 25th 2019 01:50 PM -- Updated: February 25th 2019 01:53 PM

ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੀ.ਐਲ.ਯੂ.ਮਾਮਲਾ : ਜੇਕਰ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਭੁਗਤਣ ਨੂੰ ਹਾਂ ਤਿਆਰ : ਭਾਰਤ ਭੂਸ਼ਨ ਆਸ਼ੂ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਸਵਾਲ-ਜਵਾਬ ਨਾਲ ਸ਼ੁਰੂ ਹੋ ਚੁੱਕੀ ਹੈ।ਇਸ ਦੌਰਾਨ ਕਾਰਵਾਈ ਸ਼ੁਰੂ ਹੁੰਦਿਆਂ ਹੀ ਅੱਜ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰ ਲਿਆ ਹੈ।ਸ਼੍ਰੋਮਣੀ ਅਕਾਲੀ ਦਲ ਅਤੇ ਆਪ ਵਿਧਾਇਕਾਂ ਨੇ ਲੁਧਿਆਣਾ ਸੀ.ਐਲ.ਯੂ ਮਾਮਲੇ 'ਚ ਸਰਕਾਰ ਅਤੇ ਮੰਤਰੀ ਆਸ਼ੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। [caption id="attachment_261230" align="aligncenter" width="300"] Ludhiana CLU land scam Bharat Bhushan Ashu Assembly Statement
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੀ.ਐਲ.ਯੂ.ਮਾਮਲਾ : ਜੇਕਰ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਭੁਗਤਣ ਨੂੰ ਹਾਂ ਤਿਆਰ : ਭਾਰਤ ਭੂਸ਼ਨ ਆਸ਼ੂ[/caption] ਇਸ ਦੌਰਾਨ ਅਕਾਲੀ ਦਲ ਵੱਲੋਂ ਸੀ.ਐਲ.ਯੂ. ਮਾਮਲੇ 'ਚ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ।ਲੁਧਿਆਣਾ ਸੀ.ਐਲ.ਯੂ. ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਭੂਸ਼ਨ ਆਸ਼ੂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। [caption id="attachment_261222" align="aligncenter" width="300"]Ludhiana CLU land scam Bharat Bhushan Ashu Statement
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੀ.ਐਲ.ਯੂ.ਮਾਮਲਾ : ਜੇਕਰ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਭੁਗਤਣ ਨੂੰ ਹਾਂ ਤਿਆਰ : ਭਾਰਤ ਭੂਸ਼ਨ ਆਸ਼ੂ[/caption] ਇਸ 'ਤੇ ਜਵਾਬ ਦਿੰਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜੇਕਰ ਉਹ ਸੀ. ਐੱਲ. ਯੂ. ਮਾਮਲੇ 'ਚ ਦੋਸ਼ੀ ਪਾਏ ਗਏ ਤਾਂ ਸਜ਼ਾ ਭੁਗਤਣ ਲਈ ਤਿਆਰ ਹਨ। [caption id="attachment_261226" align="aligncenter" width="297"]Ludhiana CLU land scam Bharat Bhushan Ashu Statement
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਸੀ.ਐਲ.ਯੂ.ਮਾਮਲਾ : ਜੇਕਰ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਭੁਗਤਣ ਨੂੰ ਹਾਂ ਤਿਆਰ : ਭਾਰਤ ਭੂਸ਼ਨ ਆਸ਼ੂ[/caption] ਜ਼ਿਕਰਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਦੇ 98-ਸੀ ਨਕਸ਼ਾ ਪਾਸ ਕਰਨ ਸਬੰਧੀ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੇ 7 ਜੁਲਾਈ 2018 ਨੂੰ ਇਸ ਮਾਮਲੇ ਦੀ ਜਾਂਚ ਸੌਂਪਣ ਵੇਲੇ ਨਕਸ਼ੇ ਦੀ ਪ੍ਰਵਾਨਗੀ ਲੰਬਿਤ ਕਰਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਹੇਰਾਫੇਰੀ ਕਰਨ ਦੇ ਬਾਵਜੂਦ ਸੀ.ਐਲ.ਯੂ. ਦਾ ਕੇਸ ਅੱਗੇ ਭੇਜਣ ਵਾਲੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਦੇ ਆਦੇਸ਼ ਦਿਤੇ ਸਨ।ਇਸ ਸਾਰੇ ਮਾਮਲੇ ਵਿਚ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਲਿਆ ਜਾ ਰਿਹਾ ਹੈ ਪਰ ਭਾਰਤ ਭੂਸ਼ਨ ਆਸ਼ੂ ਕਹਿ ਰਹੇ ਹਨ ਕਿ ਇਸ ਵਿਵਾਦ ਨਾਲ ਮੇਰਾ ਕੋਈ ਸਬੰਧ ਨਹੀਂ ਹੈ। -PTCNews

Related Post