1 ਅਪ੍ਰੈਲ ਤੋਂ ਸਿਹਤ ਮਹਿਕਮੇ ਨੂੰ 'ਕੋਵਿਡ ਵੈਕਸੀਨੇਸ਼ਨ' ਕੈਂਪ ਲਾਉਣ ਦੇ ਨਿਰਦੇਸ਼

By  Jagroop Kaur March 30th 2021 05:20 PM

ਦੇਸ਼ ਵਿਚ ਲਗਾਤਾਰ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ , ਉਥੇ ਹੀ ਇਸ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਹਤ ਮਹਿਕਮੇ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੀ 1 ਅਪ੍ਰੈਲ ਤੋਂ 200 ਟੀਕਾਕਰਣ ਕੈਂਪ ਲਗਾਏ ਜਾਣ।

Rapid antigen tests arriving in countries to assist in COVID-19 response in  the Americas - PAHO/WHO | Pan American Health Organization

READ MORE : ਫਾਰੂਕ ਅਬਦੁੱਲਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਬੇਟੇ ਉਮਰ ਅਬਦੁੱਲਾ ਨੇ…

ਡਿਪਟੀ ਕਮਿਸ਼ਨਰ ਨੇ ਸ. ਓਂਕਾਰ ਸਿੰਘ ਪਾਹਵਾ ਵੱਲੋਂ ਏਵਨ ਸਾਈਕਲ ਵਿਖੇ ਲਾਏ ਗਏ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ, ਸਹਿ-ਰੋਗ ਹੋਣ ਤੋਂ ਬਿਨਾਂ, ਕੋਵਿਡ-19 ਟੀਕਾਕਰਣ ਲਈ ਯੋਗ ਹੋਣਗੇ।Maharashtra's daily tally dips with 31,643 fresh Covid-19 cases | Hindustan  Times

READ MORE : ਦਿੱਲੀ ਦੇ ਭਾਜਪਾ ਨੇਤਾ ਜੀ ਐਸ ਬਾਵਾ ਨੇ ਦਿੱਤੀ ਆਪਣੀ ਜਾਨ…

ਉਨ੍ਹਾ ਦੱਸਿਆ ਕਿ ਮੌਜੂਦਾ ਸਮੇਂ ਸਿਰਫ 60 ਸਾਲ ਤੋਂ ਉਪਰ ਦੇ ਨਾਗਰਿਕ ਅਤੇ ਸਹਿ-ਰੋਗਾਂ ਵਾਲੇ 45 ਸਾਲ ਤੋਂ ਵੱਧ ਦੇ ਨਾਗਰਿਕਾਂ ਤੋਂ ਇਲਾਵਾ ਸਿਹਤ ਅਤੇ ਫਰੰਟਲਾਈਨ ਮੁਲਾਜ਼ਮ ਹੀ ਵੈਕਸੀਨੇਸ਼ਨ ਦੇ ਯੋਗ ਹਨ। ਉਨ੍ਹਾਂ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ ਨੂੰ ਉਦਯੋਗਿਕ ਇਕਾਈਆਂ ਵਿੱਚ ਨਿੱਜੀ ਹਸਪਤਾਲਾਂ, ਆਈ. ਐਮ. ਏ. ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਰਾਬਤਾ ਕਰਨ ਲਈ ਕਿਹਾ ਤਾਂ ਜੋ ਕੋਵਿਡ ਕੈਂਪ ਲਈ ਲੋੜੀਂਦੀਆਂ ਰਸਮਾਂ ਅਤੇ ਟੀਕਾਕਰਨ ਦੀ ਸਿਖਲਾਈ ਵੀ ਦਿੱਤੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਸਾਰੇ ਭਾਗੀਦਾਰਾਂ ਨਾਲ ਵਿਸਤ੍ਰਿਤ ਯੋਜਨਾਬੰਦੀ ਰਾਹੀਂ 200 ਕੈਂਪਾਂ ਦੀ ਪੂਰੀ ਸਮਾਂ-ਸੂਚੀ ਭੇਜੀ ਜਾਵੇ ਤਾਂ ਜੋ ਇਨ੍ਹਾਂ ਕੈਂਪਾਂ ਰਾਹੀਂ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੀ ਜਲਦ ਵੈਕਸੀਨੇਸ਼ਨ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਅੱਜ ਹੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿੰਨਾ ਤਹਿਤ ਕੋਰੋਨਾ ਵਾਇਰਸ ਦੀਆਂ ਹਦਾਇਤਾਂ ਨੂੰ ਮੰਨਣਾ ਲਾਜ਼ਮੀ ਹੈ ਤਾਂ ਜੋ ਮੁੜ ਤੋਂ ਇਸ ਲਾਗ ਨਾ ਗ੍ਰਸਤ ਹੋਣ ਤੋਂ ਬਚਿਆ ਜਾ ਸਕੇ।

Related Post