ਲੁਧਿਆਣਾ :ਮਹੇਸ਼ ਇੰਦਰ ਗਰੇਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ ਪੁਤਲਾ

By  Shanker Badra September 1st 2018 12:17 PM

ਲੁਧਿਆਣਾ :ਮਹੇਸ਼ ਇੰਦਰ ਗਰੇਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ ਪੁਤਲਾ:ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ 'ਚ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦੇ ਪੁਤਲੇ ਫੂਕੇ ਜਾ ਰਹੇ ਹਨ।ਇਸ ਤਰ੍ਹਾਂ ਹੀ ਲੁਧਿਆਣਾ 'ਚ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਪੁਤਲਾ ਫੂਕਿਆ ਹੈ।

ਅਕਾਲੀ ਆਗੂਆਂ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਆਈ.ਐੱਸ.ਆਈ. ਨਾਲ ਮਿਲੇ ਅਖੌਤੀ ਪੰਥਕ ਆਗੂਆਂ ਦੀ ਮਿਲੀ ਭੁਗਤ ਨਾਲ ਕਾਂਗਰਸ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਕਰਕੇ ਕਾਂਗਰਸ ਦੇ ਨਾਲ-ਨਾਲ ਮੁਤਵਾਜ਼ੀ ਜਥੇਦਾਰਾਂ ਦੇ ਵੀ ਪੁਤਲੇ ਸਾੜੇ ਗਏ ਹਨ।

-PTCNews

Related Post