ਲੁਧਿਆਣਾ ਤੋਂ 3 ਕੈਦੀਆਂ ਨੂੰ ਕੇਂਦਰੀ ਜੇਲ੍ਹ ਪਟਿਆਲਾ 'ਚ ਕੀਤਾ ਤਬਦੀਲ

By  Jashan A July 12th 2019 08:07 AM

ਲੁਧਿਆਣਾ ਤੋਂ 3 ਕੈਦੀਆਂ ਨੂੰ ਕੇਂਦਰੀ ਜੇਲ੍ਹ ਪਟਿਆਲਾ 'ਚ ਕੀਤਾ ਤਬਦੀਲ,ਪਟਿਆਲਾ: ਕੇਂਦਰੀ ਜੇਲ੍ਹ ਲੁਧਿਆਣਾ ਤੋਂ ਤਿੰਨ ਕੈਦੀਆਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਜਿਨ੍ਹਾਂ 'ਚ ਦੀਪਕ ਟੀਨੂੰ, ਭੁਪਿੰਦਰ ਸਿੰਘ ਅਤੇ ਅਨਿਲ ਕੁਮਾਰ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿਚੋਂ ਪਹਿਲੇ ਦੋ ਬੀ ਕੈਟਾਗਰੀ ਦੇ ਗੈਂਗਸਟਰ ਹਨ। ਇੱਥੇ ਹਾਈ ਸਕਿਉਰਿਟੀ ਜ਼ੋਨ ਵਿਚ ਰੱਖਿਆ ਗਿਆ ਹੈ।

ਇਹ ਤਬਦੀਲੀ ਲੁਧਿਆਣਾ ਜੇਲ੍ਹ ਵਿਚ ਵਾਪਰੀ ਹਿੰਸਕ ਘਟਨਾ ਕਾਰਨ ਕੀਤੀ ਗਈ ਸਮਝੀ ਜਾ ਰਹੀ ਹੈ। ਇਨ੍ਹਾਂ ਵਿਚੋਂ ਟੀਨੂੰ ਦੇ ਖਿਲਾਫ਼ 30 ਤੋਂ ਵੱਧ ਤੇ ਭੁਪਿੰਦਰ ਦੇ ਖ਼ਿਲਾਫ਼ 6/7 ਕੇਸ ਦਰਜ ਹਨ।ਜਿਨ੍ਹਾਂ ਵਿਚੋਂ ਉਸ ਨੂੰ ਇੱਕ ਕੇਸ ਵਿਚੋਂ ਸੱਤ ਸਾਲਾਂ ਦੀ ਸਜਾ ਵੀ ਹੋਈ ਹੈ।

ਹੋਰ ਪੜ੍ਹੋ:ਜੇਲ੍ਹ ਵਿਚੋਂ ਕੈਦੀ ਹੈਲੀਕਾਪਟਰ ਉਡਾ ਕੇ ਹੋਇਆ ਫ਼ਰਾਰ,ਪੁਲਿਸ ਵੱਲੋਂ ਭਾਲ ਸ਼ੁਰੂ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੀ ਸਭ ਤੋਂ ਵੱਡੀ ਲੁਧਿਆਣਾ ਕੇਂਦਰੀ ਜੇਲ੍ਹ ’ਚ ਸਾਥੀ ਦੀ ਮੌਤ ਤੋਂ ਭੜਕੇ ਕੈਦੀਆਂ ਨੇ ਜ਼ੋਰਦਾਰ ਹੰਗਾਮਾ ਕਰਦਿਆਂ ਪੁਲੀਸ ਉਪਰ ਪਥਰਾਅ ਕੀਤਾ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੇ ਗੋਲੀਆਂ ਚਲਾਈਆਂ ਜਿਸ ਕਾਰਨ2 ਕੈਦੀਆਂ ਦੀ ਮੌਤ ਹੋ ਗਈ , ਕਈ ਪੁਲਿਸ ਮੁਲਾਜ਼ਮ ਤੇ ਕੈਦੀ ਜ਼ਖਮੀ ਹੋ ਗਏ ਸਨ।

-PTC News

Related Post