ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ 'ਚ ਸਿੱਧੂ ਖਿਲਾਫ ਲੱਗੇ ਪੋਸਟਰ, ਤੁਸੀਂ ਕਦੋਂ ਛੱਡੋਗੇ ਰਾਜਨੀਤੀ ?

By  Jashan A June 22nd 2019 02:02 PM

ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ 'ਚ ਸਿੱਧੂ ਖਿਲਾਫ ਲੱਗੇ ਪੋਸਟਰ, ਤੁਸੀਂ ਕਦੋਂ ਛੱਡੋਗੇ ਰਾਜਨੀਤੀ ?,ਲੁਧਿਆਣਾ: ਵਿਵਾਦਾਂ 'ਚ ਰਹਿਣ ਵਾਲੇ ਪੰਜਾਬ ਦੇ ਕੈਬਿਨਟ ਮੰਤਰੀ ਇੱਕ ਵਾਰ ਤੋਂ ਚਰਚਾ 'ਚ ਆ ਗਏ ਹਨ। ਬੀਤੇ ਦਿਨੀਂ ਮੋਹਾਲੀ ਦੇ ਫੇਜ਼ -3 ਵਿਚ ਖਿਲਾਫ ਪੋਸਟਰ ਲੱਗਣ ਤੋਂ ਬਾਅਦ ਹੁਣ ਲੁਧਿਆਣਾ ਵਿਚ ਵੀ ਸਿੱਧੂ ਖਿਲਾਫ ਪੋਸਟਰ ਲਗਾਏ ਗਏ ਹਨ।

ਜਿਨ੍ਹਾਂ 'ਚ ਸਿੱਧੂ ਨੂੰ ਪੁੱਛਿਆ ਗਿਆ ਹੈ ਕਿ ਹੁਣ ਉਹ ਸਿਆਸਤ ਕਦੋਂ ਛੱਡਣਗੇ ?ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਇਹ ਪੋਸਟਰ ਲਗਾਏ ਗਏ ਹਨ।

ਹੋਰ ਪੜ੍ਹੋ: ਮਿਸ਼ਨ ਫਤਿਹ: ਆਖਰੀ ਪੜਾਅ 'ਚ ਪਹੁੰਚਿਆ Rescue Operation, ਛੇਤੀ ਬਾਹਰ ਆਵੇਗਾ "ਫਤਿਹਵੀਰ"

ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਜਾਂਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਇਸ ਮਾਮਲੇ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਉਸ ਗੱਲ ‘ਤੇ ਕਾਇਮ ਰਹਿਣ ਲਈ ਕਹਿ ਰਹੇ ਹਨ, ਕਿਉਂਕਿ ਰਾਹੁਲ ਗਾਂਧੀ ਚੋਣ ਤਾਂ ਹਰ ਗਏ ਹਨ।

ਦੱਸ ਦੇਈਏ ਕਿ ਨਵਜੋਤ ਸਿੱਧੂ ਦਾ ਮਹਿਕਮਾ ਬਦਲੇ ਜਾਣ ਕਾਰਨ ਵੀ ਸਿੱਧੂ ਅਜੇ ਵੀ ਕੈਪਟਨ ਤੋਂ ਨਾਰਾਜ਼ ਹਨ ਅਤੇ ਅਜੇ ਤੱਕ ਉਨ੍ਹਾਂ ਨੇ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ ਹੈ ਤੇ ਨਾ ਹੀ ਕੈਪਟਨ ਆਪਣੀ ਜ਼ਿੱਦ ਛੱਡਣ ਨੂੰ ਤਿਆਰ ਦਿਖਾਈ ਦੇ ਰਹੇ ਹਨ।ਫਿਲਹਾਲ ਇਨ੍ਹਾਂ ਵਿਵਾਦਾਂ ਦਰਮਿਆਨ ਇਹ ਨਵੇਂ ਪੋਸਟਰ ਸਿੱਧੂ ਦੀਆਂ ਮੁਸ਼ਕਿਲਾਂ ਹੋਰ ਵਧਾ ਸਕਦੇ ਹਨ।

-PTC News

Related Post