ਮਿਸ਼ਨ ਫਤਿਹ: ਆਖਰੀ ਪੜਾਅ ‘ਚ ਪਹੁੰਚਿਆ Rescue Operation, ਛੇਤੀ ਬਾਹਰ ਆਵੇਗਾ “ਫਤਿਹਵੀਰ”

ਮਿਸ਼ਨ ਫਤਿਹ: ਆਖਰੀ ਪੜਾਅ ‘ਚ ਪਹੁੰਚਿਆ Rescue Operation, ਛੇਤੀ ਬਾਹਰ ਆਵੇਗਾ “ਫਤਿਹਵੀਰ”

ਸੰਗਰੂਰ: ਬੋਰਵੈੱਲ ‘ਚ ਫਸੇ ਫਤਿਹਵੀਰ ਨੂੰ ਕੁਝ ਦੇਰ ‘ਚ ਹੀ ਬਾਹਰ ਕੱਢ ਲਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫਤਿਹਵੀਰ ਨੂੰ ਕੱਢਣ ਲਈ ਐੱਨ.ਡੀ.ਆਰ.ਐੱਫ. ਦਾ ਜਵਾਨ ਵੱਖਰੇ ਤੌਰ ‘ਤੇ ਕੀਤੇ ਗਏ ਬੋਰ ‘ਚ ਉਤਰ ਚੁੱਕਿਆ ਹੈ। ਬਸ ਕੁਝ ਪਲਾਂ ‘ਚ ਫਤਹਿਵੀਰ ਬਾਹਰ ਆ ਜਾਵੇਗਾ।

ਰੈਸਕਿਊ ਟੀਮਾਂ ਫਤਿਹਵੀਰ ਦੀ ਜਾਨ ਬਚਾਉਣ ‘ਚ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ । ਇਸ ਮੌਕੇ ਵੱਡੀ ਗੱਲ ਇਹ ਹੈ ਕਿ ਫਤਿਹਵੀਰ ਲਈ ਦੁਨੀਆ ਭਰ ਦੇ ਲੋਕ ਦੁਆਵਾਂ ਕਰ ਰਹੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਤਿਹਵੀਰ ਦਾ ਅੱਜ ਜਨਮਦਿਨ ਹੈ ਤੇ ਉਮੀਦ ਕਰਦੇ ਹਾਂ ਕਿ ਮਾਸੂਮ ਅੱਜ ਛੇਤੀ ਬਾਹਰ ਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਦੇ ਪਿੰਡ ਭਗਵਾਨਪੂਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 2 ਸਾਲ ਦਾ ਬੱਚਾ ਫਤਿਹਵੀਰ 140ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ ਸੀ। ਜਿਸ ਤੋਂ ਬਾਅਦ ਪਿੰਡ ‘ਚ ਸਨਸਨੀ ਫੈਲ ਗਈ ਸੀ।

-PTC News