ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ

By  Jashan A February 10th 2019 09:32 AM

ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ,ਲੁਧਿਆਣਾ: ਜਿਥੇ ਇੱਕ ਪਾਸੇ ਸਾਡੇ ਦੇਸ਼ ਦੇ ਨੌਜਵਾਨ ਵੈਲੇਨਟਾਈਨ ਵੀਕ ਮਨਾਉਣ 'ਚ ਰੁੱਝੇ ਹੋਏ ਹਨ, ਉਥੇ ਹੀ ਲੁਧਿਆਣਾ ਦੇ ਨੌਜਵਾਨਾਂ ਨੇ ਲੰਗਰ ਲਾ ਕੇ 'ਰੋਟੀ ਡੇਅ' ਮਨਾਇਆ ਗਿਆ।ਇਸ ਹਫਤੇ ਨੂੰ ਵੈਲਨਟਾਈਨ ਡੇਅ ਹਫਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। [caption id="attachment_254024" align="aligncenter" width="300"]ldh ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ[/caption] ਬੀਤੇ ਦਿਨ ਯੂਥ ਅਕਾਲੀ ਦਲ ਤੇ ਕੁੱਝ ਸਿੱਖ ਜਥੇਬੰਦੀਆਂ ਵਲੋਂ ਮਿਲ ਕੇ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਲੰਗਰ ਲਾ ਕੇ 'ਰੋਟੀ ਡੇਅ' ਮਨਾਇਆ। ਜਿਸ ਦੌਰਾਨ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗਰੀਬ ਲੋੜਵੰਦਾਂ ਨੂੰ ਲੰਗਰ ਛਕਾਇਆ ਤੇ ਦੂਜੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਕਿ ਵੈਲੇਨਟਾਈਨ ਡੇਅ 'ਤੇ ਪੈਸੇ ਖਰਾਬ ਕਰਨ ਦੀ ਥਾਂ ਗਰੀਬਾਂ ਦੀ ਮਦਦ ਕੀਤੀ ਜਾਵੇ। [caption id="attachment_254023" align="aligncenter" width="300"]ldh ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ[/caption] ਇਸ ਦੌਰਾਨ ਯੂਥ ਅਕਾਲੀ ਦਲ ਜੋਨ-2 ਦੇ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਲੰਗਰ ਦੀ ਪ੍ਰਥਾ ਗੁਰੂਆਂ ਵਲੋਂ ਹੀ ਚਲਾਈ ਗਈ ਹੈ ਅਤੇ ਉਹ ਗੁਰੂਆਂ ਦੇ ਸੁਨੇਹੇ ਨੂੰ ਹੀ ਅੱਗੇ ਪਹੁੰਚਾ ਰਹੇ ਹਨ। -PTC News

Related Post