ਲੁਧਿਆਣਾ: ਬਾਰਿਸ਼ ਦੇ ਚੱਲਦੇ ਵੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ 'ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ

By  Jashan A March 11th 2019 12:20 PM

ਲੁਧਿਆਣਾ: ਬਾਰਿਸ਼ ਦੇ ਚੱਲਦੇ ਵੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ 'ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ,ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਰ ਕਸ ਲਈ ਹੈ ਉਥੇ ਯੂਥ ਅਕਾਲੀ ਦਲ ਵੀ ਸਰਗਰਮ ਹੋ ਗਿਆ ਹੈ।ਜਿਸ ਦੌਰਾਨ ਪੰਜਾਬ ਭਰ 'ਚ ਯੂਥ ਅਕਾਲੀ ਦਲ ਵੱਲੋਂ ਰੈਲੀਆਂ ਕੀਤੀ ਜਾ ਰਹੀਆਂ ਹਨ।ਜਿਸ ਦੇ ਤਹਿਤ ਅੱਜ ਲੁਧਿਆਣਾ 'ਚ ਰੈਲੀ ਕੀਤੀ ਜਾ ਰਹੀ ਹੈ।

yad ਲੁਧਿਆਣਾ: ਬਾਰਿਸ਼ ਦੇ ਚੱਲਦੇ ਵੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ 'ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ

ਥੋੜੀ ਦੇਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਆਮ ਜਨਤਾ ਨਾਲ ਵਾਅਦਿਆਂ ਬਾਰੇ ਜਾਣੂ ਕਰਵਾਉਣਗੇ।ਲੁਧਿਆਣਾ 'ਚ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਰੈਲੀ ਸਥਾਨ 'ਚ ਤਬਦੀਲੀ ਕੀਤੀ ਗਈ ਹੈ। ਦਾਣਾ ਮੰਡੀ ਦੀ ਥਾਂ ਹੁਣ kings spades resort ,ਦੁੱਗਰੀ ਰੋਡ ਵਿੱਖੇ ਰੈਲੀ ਹੋ ਰਹੀ ਹੈ।

yad ਲੁਧਿਆਣਾ: ਬਾਰਿਸ਼ ਦੇ ਚੱਲਦੇ ਵੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ 'ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ

ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਵੀ ਵਰਕਰਾਂ ਅਤੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਬਾਰਿਸ਼ ਦੇ ਚਲਦੇ ਵੀ ਲੋਕ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਰਹੇ ਹਨ ਅਤੇ ਯੂਥ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।ਰੈਲੀ ‘ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦਿਖਾਈ ਦੇ ਰਿਹਾ। ਰੈਲੀ ਨੂੰ ਲੈ ਕੇ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਇਥੇ ਪਹੁੰਚੇ ਹਨ।

yad ਲੁਧਿਆਣਾ: ਬਾਰਿਸ਼ ਦੇ ਚੱਲਦੇ ਵੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ 'ਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਯੂਥ ਅਕਾਲੀ ਦਲ ਵੱਲੋਂ ਪੰਜਾਬ ‘ਚ ਇਹ ਚੌਥੀ ਰੈਲੀ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਮਲੋਟ, ਟਾਂਡਾ, ਅਤੇ ਪਟਿਆਲਾ 'ਚ ਨੌਜਵਾਨ ਪੀੜੀ ਨੂੰ ਸੰਬੋਧਨ ਕਰ ਚੁੱਕਾ ਹੈ।

-PTC News

Related Post