ਲੁਧਿਆਣੇ ਦੀ ਔਰਤ ਨੂੰ ਸਾਊਦੀ ਅਰਬ 'ਚ ਝੱਲਣੀ ਪੈ ਰਹੀ ਹੈ ਗੁਲਾਮੀ, ਵੀਡੀਓ ਪੋਸਟ ਕਰ ਲਗਾਈ ਮਦਦ ਦੀ ਗੁਹਾਰ

By  Joshi December 26th 2017 06:15 PM -- Updated: December 26th 2017 06:16 PM

Ludhiana woman trapped in Saudi Arabia, asks for help through video message

ਲੁਧਿਆਣੇ ਦੀ 46 ਸਾਲਾ ਇਕ ਔਰਤ ਕੁਲਦੀਪ ਕੌਰ, ਨੂੰ ਕਥਿਤ ਤੌਰ 'ਤੇ ਸਾਊਦੀ ਅਰਬ ਵਿਚ ਗ਼ੁਲਾਮੀ ਕਰਨੀ ਪੈ ਰਹੀ ਹੈ, ਨੇ ਆਪਣੀ ਧੀ ਨੂੰ ਇਕ ਵੀਡੀਓ ਭੇਜ ਕੇ ਸਾਰੀ ਦਾਸਤਾਨ ਸੁਣਾਈ ਹੈ। ਵੀਡੀਓ 'ਚ ਔਰਤ ਨੇ ਦੱਸਿਆ ਕਿ ਉਸ ਨੂੰ ਇਕ ਨੌਕਰ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਮਾਲਕ, ਇਕ ਸਾਊਦੀ ਜੋੜਾ, ਉਸਨੂੰ ਖਾਣ ਲਈ ਰੋਟੀ ਤੱਕ ਨਹੀਂ ਦੇ ਰਹੇ।

ਹੁਣ, ਉਸਦੀ ਧੀ, ਸੋਨੀਆ, ਜੋ ਗੁਰੂ ਅਰਜਨ ਦੇਵ ਨਗਰ ਦੇ ਨਿਵਾਸੀ ਹੈ, ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਦੀ ਮਾਂ ਨੂੰ ਬਚਾਉਣ ਅਤੇ ਆਪਣੇ ਘਰ ਵਾਪਸ ਲਿਆਉਣ 'ਚ ਮਦਦ ਕਰਨ। ਉਸਨੇ ਟਰੈਵਲ ਏਜੰਟ ਦੇ ਖਿਲਾਫ ਇੱਕ ਕੇਸ ਦੀ ਵੀ ਮੰਗ ਕੀਤੀ, ਜਿਸਨੇ 'ਧੋਖੇਬਾਜੀ' ਨਾਲ ਕੁਲਦੀਪ ਨੂੰ ਸਾਊਦੀ ਅਰਬ ਭੇਜਿਆ।

Ludhiana woman trapped in Saudi Arabia, asks for help through video message: ਇਸੇ ਦੌਰਾਨ, ਸੋਨੀਆ ਨੇ ਕਿਹਾ ਕਿ ਜਦੋਂ ਉਸਨੂੰ ਸਾਊਦੀ ਅਰਬ ਤੋਂ ਮਾਂ ਦਾ ਫੋਨ ਆਇਆ ਤਾਂ ਉਹ ਹੈਰਾਨ ਹੋ ਗਈ ਅਤੇ ਉਸਨੇ ਕਿਹਾ "ਮੇਰੀ ਮਾਂ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਘਰ ਛੱਡ ਕੇ ਕਹਿ ਗਈ ਸੀ ਕਿ ਉਹ ਤੀਰਥ ਯਾਤਰਾ ਲਈ ਹੇਮਕੁੰਟ ਸਾਹਿਬ ਜਾ ਰਹੀ ਹੈ। ਬਾਅਦ ਵਿਚ ਜਦੋਂ ਉਹ ਵਾਪਸ ਨਾ ਆਈ, ਤਾਂ ਅਸੀਂ ਚਿੰਤਤ ਹੋ ਗਏ ਅਤੇ ਉਸ ਨੂੰ ਹਰ ਸੰਭਵ ਸਥਾਨ 'ਤੇ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ ਸੀ।'

"ਅਸੀਂ ਡਵੀਜ਼ਨ ਨੰਬਰ ੭ ਪੁਲਿਸ ਥਾਣੇ ਨਾਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕੀਤੀ ਸੀ। ੮ ਅਕਤੂਬਰ ਨੂੰ, ਮੈਨੂੰ ਆਪਣੀ ਮਾਂ ਦਾ ਫੋਨ ਆਇਆ ਜਿਸ 'ਚ ਉਸਨੇ ਮੈਨੂੰ ਬਸ ਇੰਨ੍ਹਾ ਦੱਸਿਆ ਕਿ ਉਹ ਸਾਊਦੀ ਅਰਬ ਵਿਚ ਹੈ ਅਤੇ ਠੀਕ ਹੈ। ਐਤਵਾਰ ਨੂੰ ਉਸ ਨੇ ਫਿਰ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਸਾਊਦੀ ਅਰਬ ਵਿਚ ਘਰੇਲੂ ਮਦਦ ਦੇ ਤੌਰ ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸਨੂੰ ਖਾਣ ਲਈ ਵੀ ਕੁਝ ਨਹੀਂ ਦਿੱਤਾ ਜਾ ਰਿਹਾ ਹੈ।"

Ludhiana woman trapped in Saudi Arabia, asks for help through video message: ਦੇਖੋ ਵੀਡੀਓ

—PTC News

Related Post