ਮਾਛੀਵਾੜਾ : ਕਾਰੋਬਾਰ ਵਿਚ ਘਾਟਾ ਪੈਣ 'ਤੇ ਆੜ੍ਹਤੀਏ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

By  Shanker Badra June 3rd 2019 02:37 PM

ਮਾਛੀਵਾੜਾ : ਕਾਰੋਬਾਰ ਵਿਚ ਘਾਟਾ ਪੈਣ 'ਤੇ ਆੜ੍ਹਤੀਏ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ:ਮਾਛੀਵਾੜਾ ਸਾਹਿਬ : ਮਾਛੀਵਾੜਾ ਸ਼ਹਿਰ 'ਚ ਅੱਜ ਸਵੇਰੇ ਆੜ੍ਹਤੀਏ ਅਤੇ ਹੋਰ ਕਈ ਕਾਰੋਬਾਰ ਨਾਲ ਸਬੰਧਿਤ ਨਰੇਸ਼ ਰੀਹਲ ਨੇ ਆਪਣੇ ਘਰ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।ਜਾਣਕਾਰੀ ਮੁਤਾਬਕ ਰੀਹਲ ਜੋ ਕਿ ਵਧੀਆ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਸ਼ਹਿਰ ਦੇ ਮੇਨ ਚੌਂਕ ’ਚ ਉਸਦਾ ਬਰਫ਼ ਦਾ ਕਾਰਖਾਨਾ ਸੀ।ਇਸ ਦੇ ਇਲਾਵਾ ਨਰੇਸ਼ ਰੀਹਲ ਪਿਛਲੇ ਕਾਫ਼ੀ ਸਮੇਂ ਤੋਂ ਆੜ੍ਹਤ ਦੇ ਕਾਰੋਬਾਰ ਨਾਲ ਜੁੜਿਆ ਰਿਹਾ ਤੇ ਉਸ ਸਮੇਂ ਸ਼ੈਲਰ ਉਦਯੋਗ ਅਤੇ ਹੁਣ ਕਣਕ ਤੇ ਝੋਨੇ ਦੀ ਬੀਜ ਦਾ ਕੰਮ ਕਰਦਾ ਸੀ ਪਰ ਇਨ੍ਹਾਂ ਸਾਰੇ ਕਾਰੋਬਾਰਾਂ ਵਿਚ ਘਾਟਾ ਪੈਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਉਹ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ। [caption id="attachment_302921" align="aligncenter" width="300"] Machhiwara loss in business Naresh Reheel himself Shot Suicide ਮਾਛੀਵਾੜਾ : ਕਾਰੋਬਾਰ ਵਿਚ ਘਾਟਾ ਪੈਣ 'ਤੇ ਆੜ੍ਹਤੀਏ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ[/caption] ਅੱਜ ਸਵੇਰੇ ਕਰੀਬ 10.30 ਵਜੇ ਘਰ ਵਿਚ ਉਹ ਅਤੇ ਉਸਦੀ ਪਤਨੀ ਸਨ।ਇਸ ਦੌਰਾਨ ਉਸਨੇ ਦੂਸਰੇ ਕਮਰੇ ’ਚ ਜਾ ਕੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਅਤੇ ਥਾਂ ’ਤੇ ਹੀ ਢੇਰੀ ਹੋ ਗਿਆ।ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਆਂਦਾ ਗਿਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। [caption id="attachment_302922" align="aligncenter" width="300"]Machhiwara loss in business Naresh Reheel himself Shot Suicide ਮਾਛੀਵਾੜਾ : ਕਾਰੋਬਾਰ ਵਿਚ ਘਾਟਾ ਪੈਣ 'ਤੇ ਆੜ੍ਹਤੀਏ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ਤੋਂ ਲੋਕ ਸਭਾ ਮੈਂਬਰ ਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਵਾਲੇ ਸਥਾਨ ਨਰੇਸ਼ ਰੀਹਲ ਦੇ ਕਮਰੇ ਦੀ ਜਾਂਚ ਕੀਤੀ ਗਈ ਪਰ ਉਥੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ।ਪੁਲਿਸ ਨੇ ਨਰੇਸ਼ ਕੁਮਾਰ ਦੀ ਲਾਇਸੈਂਸੀ ਰਿਵਾਲਵਰ ਨੂੰ ਕਬਜ਼ੇ ’ਚ ਲੈ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ।ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਲੜਕਾ ਤੇ ਲੜਕੀ ਛੱਡ ਗਿਆ ਹੈ। -PTCNews

Related Post