ਆਸ਼ਿਕ ਨੇ ਪ੍ਰੇਮਿਕਾ ਸਮੇਤ 5 ਪਰਿਵਾਰਕ ਮੈਂਬਰਾਂ ਨੂੰ 10 ਫੁੱਟ ਡੂੰਘੇ ਖੱਡੇ 'ਚ ਕੀਤਾ ਦਫਨ, 48 ਦਿਨਾਂ ਬਾਅਦ ਮਿਲੇ ਕੰਕਾਲ

By  Baljit Singh June 30th 2021 09:11 PM

ਦੇਵਾਸ: ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਨੇਮਾਵਰ ’ਚ ਹੋਏ ਘਿਨਾਉਣੇ ਕਤਲਕਾਂਡ ’ਚ ਇਕ ਹੀ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੇ 5 ਮੈਂਬਰਾਂ ਨੂੰ ਇਕ ਖੇਤ ’ਚ 10 ਫੁੱਟ ਡੂੰਘੇ ਖੱਡ ’ਚ ਦਫ਼ਨ ਕੀਤਾ ਗਿਆ ਸੀ, ਜੋ ਕਿ ਪਿਛਲੇ 48 ਦਿਨਾਂ ਤੋਂ ਲਾਪਤਾ ਸਨ। ਉਕਤ ਖੇਤ ਕਿਸੇ ਸਿਆਸੀ ਲੀਡਰ ਦਾ ਦੱਸਿਆ ਜਾ ਰਿਹਾ ਹੈ। ਖੇਤ ਦੇ ਮਾਲਕ ਨੂੰ ਪੁਲਸ ਨੇ ਪੁੱਛ-ਗਿੱਛ ਲਈ ਬੁਲਾਇਆ ਹੈ।

ਪੜੋ ਹੋਰ ਖਬਰਾਂ: ਇਟਲੀ ਦੇ ਤੱਟ ਨੇੜੇ ਪਲਟੀ ਕਿਸ਼ਤੀ, 7 ਪ੍ਰਵਾਸੀਆਂ ਦੀ ਮੌਤ

ਓਧਰ ਨੇਮਾਵਰ ਥਾਣਾ ਮੁਖੀ ਅਵਿਨਾਸ਼ ਸਿੰਘ ਸੇਂਗਰ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਆਦਿਵਾਸੀ ਭਾਈਚਾਰੇ ਦੇ ਇਕ ਹੀ ਪਰਿਵਾਰ ਦੇ ਗਾਇਬ ਹੋਣ ਦੀ ਸੂਚਨਾ ਦਰਜ ਕੀਤੀ ਗਈ ਸੀ। ਲਾਪਤਾ ਆਦਿਵਾਸੀ ਪਰਿਵਾਰ ਦੇ 5 ਲੋਕਾਂ ਦੇ ਕੰਕਾਲ 10 ਫੁੱਟ ਡੂੰਘੇ ਖੱਡ ’ਚੋਂ ਕੱਢੇ ਗਏ ਹਨ। ਮੁੱਢਲੀ ਜਾਂਚ ਵਿਚ 4 ਤੋਂ 5 ਲੋਕਾਂ ਨੂੰ ਪੁਲਸ ਨੇ ਹਿਰਾਸਤ ’ਚ ਲਿਆ ਹੈ। ਪੁੱਛ-ਗਿੱਛ ’ਚ ਪ੍ਰੇਮ ਸਬੰਧ ਅਤੇ ਵਿਆਹ ਦਾ ਦਬਾਅ ਬਣਾਉਣ ਦੀ ਗੱਲ ਸਾਹਮਣੇ ਆਈ ਹੈ।

ਪੜੋ ਹੋਰ ਖਬਰਾਂ: ਕੈਬਨਿਟ ਨੇ ਭਾਰਤ ਨੈੱਟ ਯੋਜਨਾ ਨੂੰ ਦਿੱਤੀ ਮਨਜ਼ੂਰੀ, 16 ਰਾਜਾਂ ‘ਚ ਹੋਵੇਗੀ ਲਾਗੂ

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੁਰਿੰਦਰ ਰਾਜਪੂਤ ਨੇ ਆਪਣੀ ਪ੍ਰੇਮਿਕਾ ਰੂਪਾਲੀ ਤੋਂ ਤੰਗ ਆ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 13 ਮਈ ਦੀ ਰਾਤ ਨੂੰ ਖੇਤ ’ਚ ਰੂਪਾਲੀ ਸਮੇਤ ਉਸ ਦੇ ਪਰਿਵਾਰ ਦੇ 5 ਮੈਂਬਰਾਂ ਦਾ ਕਤਲ ਕਰ ਕੇ ਲਾਸ਼ਾਂ ਜੇ. ਸੀ. ਬੀ. ਮਸ਼ੀਨ ਨਾਲ 10 ਫੁੱਟ ਡੂੰਘੇ ਖੱਡ ’ਚ ਦਫਨਾ ਦਿੱਤੀਆਂ ਸਨ। ਖੱਡ ਵਿਚ ਲਾਸ਼ਾਂ ਨੂੰ ਇਕ-ਦੂਜੇ ਉੱਪਰ ਰੱਖ ਕੇ ਉਨ੍ਹਾਂ ’ਤੇ ਯੂਰੀਆ ਅਤੇ ਲੂਣ ਪਾ ਦਿੱਤਾ ਗਿਆ ਸੀ, ਤਾਂ ਕਿ ਲਾਸ਼ਾਂ ਛੇਤੀ ਗਲ੍ਹ ਜਾਣ। ਪੁਲਸ ਨੇ ਇਸ ਮਾਮਲੇ ਵਿਚ ਸੁਰਿੰਦਰ ਰਾਜਪੂਤ, ਉਸ ਦੇ ਛੋਟੇ ਭਰਾ ਵਰਿੰਦਰ ਰਾਜਪੂਤ, ਵਿਵੇਕ ਤਿਵਾੜੀ, ਰਾਜਕੁਮਾਰ, ਮਨੋਜ ਕੋਰਕੂ, ਕਰਨ ਕੋਰਕੂ ਅਤੇ ਰਾਕੇਸ਼ ਨਿਮੌਰ ਨੂੰ ਗਿ੍ਰਫ਼ਤਾਰ ਕੀਤਾ ਹੈ।

ਪੜੋ ਹੋਰ ਖਬਰਾਂ: ਮਾਨਸਾ ਵਿਚ ਵਾਪਰਿਆ ਵੱਡਾ ਸੜਕੀ ਹਾਦਸਾ, ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ

-PTC News

Related Post