Wed, Apr 17, 2024
Whatsapp

ਇਟਲੀ ਦੇ ਤੱਟ ਨੇੜੇ ਪਲਟੀ ਕਿਸ਼ਤੀ, 7 ਪ੍ਰਵਾਸੀਆਂ ਦੀ ਮੌਤ

Written by  Baljit Singh -- June 30th 2021 07:14 PM
ਇਟਲੀ ਦੇ ਤੱਟ ਨੇੜੇ ਪਲਟੀ ਕਿਸ਼ਤੀ, 7 ਪ੍ਰਵਾਸੀਆਂ ਦੀ ਮੌਤ

ਇਟਲੀ ਦੇ ਤੱਟ ਨੇੜੇ ਪਲਟੀ ਕਿਸ਼ਤੀ, 7 ਪ੍ਰਵਾਸੀਆਂ ਦੀ ਮੌਤ

ਰੋਮ: ਸਿਸਿਲੀ ਸਥਿਤ ਲੈਮਪੇਡੁਸਾ ਟਾਪੂ ਨੇੜੇ ਬੁੱਧਵਾਰ ਨੂੰ ਇਕ ਪ੍ਰਵਾਸੀ ਕਿਸ਼ਤੀ ਪਲਟ ਗਈ। ਸਮੁੰਦਰ ਵਿਚੋਂ ਹੁਣ ਤੱਕ 7 ਲਾਸ਼ਾਂ ਕੱਢੀਆਂ ਗਈਆਂ ਹਨ। ਇਟਲੀ ਦੇ ਤੱਟ ਰੱਖਿਅਕ ਨੇ ਇਕ ਬਿਆਨ ਵਿਚ ਦੱਸਿਆ ਕਿ 8 ਮੀਟਰ ਲੰਬੀ ਕਿਸ਼ਤੀ ਵਿਚ ਸ਼ਾਇਦ 60 ਲੋਕ ਸਵਾਰ ਸਨ। 46 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਪੜੋ ਹੋਰ ਖਬਰਾਂ: ਬੰਗਲਾਦੇਸ਼ ‘ਚ 1 ਜੁਲਾਈ ਤੋਂ ਸਖਤ ਲਾਕਡਾਊਨ, ਪ੍ਰਵਾਸੀ ਮਜ਼ਦੂਰਾਂ ‘ਚ ਮਚੀ ਹਫੜਾ-ਦਫੜੀ ਕਿਸ਼ਤੀ ਦੇ ਸੰਕਟ ਵਿਚ ਹੋਣ ਦੀ ਖ਼ਬਰ ਮਿਲਣ ਦੇ ਬਾਅਦ ਦੋ ਤੱਟ ਰੱਖਿਅਕ ਕਿਸ਼ਤੀਆਂ ਨੂੰ ਲੈਮਪੇਡੁਸਾ ਵੱਲ ਭੇਜਿਆ ਗਿਆ ਸੀ। ਬਚਾਅ ਕਰਮੀ ਕੁੱਝ ਦੂਰੀ ’ਤੇ ਹੀ ਸਨ ਕਿ ਕਿਸ਼ਤੀ ਪਲਟ ਗਈ। ਲੈਮਪੇਡੁਸਾ, ਇਤਾਲਵੀ ਮੁੱਖ ਭੂਮੀ ਦੀ ਤੁਲਨਾ ਵਿਚ ਅਫਰੀਕਾ ਦੇ ਕਰੀਬ ਹੈ ਅਤੇ ਲੀਬੀਆ ਸਥਿਤ ਮਨੁੱਖੀ ਤਸਕਰਾਂ ਦੇ ਪ੍ਰਮੁੱਖ ਟਿਕਾਣਿਆਂ ਵਿਚੋਂ ਇਕ ਹੈ। ਪੜੋ ਹੋਰ ਖਬਰਾਂ: ਕੋਵਿਡ-19 ਵੈਕਸੀਨ ਲਵਾਉਣ ਤੋਂ ਪਹਿਲਾਂ ਨਾ ਕਰੋ ਪੇਨ ਕਿਲਰ ਦੀ ਵਰਤੋਂ, WHO ਨੇ ਦਿੱਤੀ ਚੇਤਾਵਨੀ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਇਸ ਸਾਲ ਹੁਣ ਤੱਕ ਕਰੀਬ 20 ਹਜ਼ਾਰ ਪ੍ਰਵਾਸੀ ਇਟਲੀ ਆਏ ਹਨ, ਜੋ ਪਿਛਲੇ ਸਾਲ ਦੀ ਤੁਲਨਾ ਵਿਚ 3 ਗੁਣਾ ਅਤੇ 2019 ਦੀ ਤੁਲਨਾ ਵਿਚ ਕਰੀਬ 10 ਗੁਣਾ ਜ਼ਿਆਦਾ ਹੈ। ਪੜੋ ਹੋਰ ਖਬਰਾਂ: ਨਸੀਰੂਦੀਨ ਸ਼ਾਹ ਦੀ ਵਿਗੜੀ ਸਿਹਤ, ਹਸਪਤਾਲ ਦਾਖਲ -PTC News


Top News view more...

Latest News view more...