ਸ੍ਰੀ ਮੁਕਤਸਰ ਸਾਹਿਬ: ਮੇਲਾ ਮਾਘੀ ਸਬੰਧੀ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

By  Jashan A January 15th 2020 12:27 PM

ਸ੍ਰੀ ਮੁਕਤਸਰ ਸਾਹਿਬ: ਮੇਲਾ ਮਾਘੀ ਸਬੰਧੀ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ,ਸ੍ਰੀ ਮੁਕਤਸਰ ਸਾਹਿਬ: 40 ਮੁਕਤਿਆਂ ਦੀ ਪਵਿੱਤਰ ਯਾਦ ਵਿਚ ਲੱਗਣ ਵਾਲੇ ਇਤਿਹਾਸਕ ਜੋੜ ਮੇਲੇ ਮੇਲਾ ਮਾਘੀ ਦੇ ਸਬੰਧੀ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਸਜਾਇਆ ਗਿਆ।

Nagar Kirtan Sri Mukatsar Sahibਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ ਤੇ ਗੁਰੂ ਚਰਨਾਂ 'ਚ ਮੱਥਾ ਟੇਕ ਕੇ ਆਪਣਾ ਜੀਵਨ ਸਫਲਾ ਬਣਾਇਆ।

ਹੋਰ ਪੜ੍ਹੋ: ਲੁਧਿਆਣਾ: ਰੇਲਵੇ ਸਟੇਸ਼ਨ ‘ਤੇ ਚਾਹ ਦੇ ਪੈਸੇ ਮੰਗਣ ‘ਤੇ ਜੀ.ਆਰ.ਪੀ. ਦੇ ਏ.ਐੱਸ.ਆਈ. ਵੱਲੋਂ ਨੌਜਵਾਨ ਨਾਲ ਕੁੱਟਮਾਰ

Nagar Kirtan Sri Mukatsar Sahibਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਆਰੰਭ ਹੋਇਆ। ਇਸ ਦੌਰਾਨ ਨੌਜਵਾਨਾਂ ਨੇ ਗੱਤਕਾ ਦੇ ਜੌਹਰ ਦਿਖਾਏ।ਫੌਜੀ ਬੈਂਡ ਦੀਆਂ ਧੁਨਾਂ ਨਾਲ ਮਾਹੌਲ ਸੁੰਦਰ ਹੋ ਗਿਆ। ਨਗਰ ਕੀਰਤਨ ਦੇ ਸਾਰੇ ਰਾਹ ਸੰਗਤ ਗੁਰਬਾਣੀ ਜਾਪ ਕਰਦੀ ਰਹੀ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post