ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਦੇ ਅੱਜ ਆਉਣਗੇ ਨਤੀਜੇ , ਹੁਣ ਕਰਨਾ ਹੋਵੇਗਾ ਇੰਤਜ਼ਾਰ

By  Shanker Badra October 24th 2019 08:40 AM -- Updated: October 24th 2019 08:43 AM

ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਦੇ ਅੱਜ ਆਉਣਗੇ ਨਤੀਜੇ , ਹੁਣ ਕਰਨਾ ਹੋਵੇਗਾ ਇੰਤਜ਼ਾਰ :ਨਵੀਂ ਦਿੱਲੀ : ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣ ਵਾਲੇ ਹਨ , ਜਿਸ ਦੇ ਲਈ ਬਸ ਕੁੱਝ ਹੀ ਸਮੇਂ ਦਾ ਇੰਤਜ਼ਾਰ ਕਰਨਾ ਹੋਵੇਗਾ।ਇਸ ਦੌਰਾਨ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਜਿਸ ਕਾਰਨ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੋਈਆਂ ਪਈਆਂ ਹਨ ,ਕਿਉਂਕਿ ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਫੈਸਲਾ ਅੱਜ ਹੋਵੇਗਾ ਕਿ ਕਿਸ ਦੇ ਸਿਰ ਜਿੱਤ ਦਾ ਸਿਹਰਾ ਸਜੇਗਾ। [caption id="attachment_352913" align="aligncenter" width="300"]Maharashtra 288 And Haryana 90 Assembly elections Results will come today ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਵਿਧਾਨ ਸਭਾ ਚੋਣਾਂ ਦੇ ਅੱਜ ਆਉਣਗੇ ਨਤੀਜੇ , ਹੁਣ ਕਰਨਾ ਹੋਵੇਗਾ ਇੰਤਜ਼ਾਰ[/caption] ਅੱਜ ਇਹ ਸਾਬਤ ਹੋ ਜਾਵੇਗਾ ਕਿ ਦੋਵਾਂ ਰਾਜਾਂ ਵਿੱਚ ਭਾਜਪਾ ਫਿਰ ਤੋਂ ਬਾਜ਼ੀ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਜਾਂ ਕਾਂਗਰਸ ਕੁਝ ਵੱਡੀਆਂ ਤਬਦੀਲੀਆਂ ਕਰਨ ਦੇ ਯੋਗ ਹੈ। ਹਾਲਾਂਕਿ ਐਗਜ਼ਿਟ ਪੋਲ ਮੁਤਾਬਕ ਮਹਾਰਾਸ਼ਟਰ 'ਚਭਾਜਪਾ ਦੇਸ਼ਿਵ ਸੈਨਾ ਨਾਲ ਗੱਠਜੋੜ 'ਚ ਮੁੜ ਸੱਤਾ ਵਿੱਚ ਬਣੇ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ,ਓਥੇ ਹੀ ਹਰਿਆਣਾ 'ਚਮਨੋਹਰ ਲਾਲ ਖੱਟੜ ਦੀ ਸਰਕਾਰ ਬਣਨ ਦਾ ਅੰਦਾਜ਼ਾ ਹੈ।ਹਾਲਾਂਕਿ ਹਰਿਆਣਾ ਵਿੱਚ ਕੁਝ ਐਗਜ਼ਿਟ ਪੋਲ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਹੈ। [caption id="attachment_352911" align="aligncenter" width="300"]Maharashtra 288 And Haryana 90 Assembly elections Results will come today ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਵਿਧਾਨ ਸਭਾ ਚੋਣਾਂ ਦੇ ਅੱਜ ਆਉਣਗੇ ਨਤੀਜੇ , ਹੁਣ ਕਰਨਾ ਹੋਵੇਗਾ ਇੰਤਜ਼ਾਰ[/caption] ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਸਿਰਫ ਇਕ ਪੜਾਅ ਵਿਚ ਇਕੋ ਦਿਨ ਹੋਈਆਂ ਸਨ। ਇਨ੍ਹਾਂ ਸਾਰੀਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਜਿਸ ਕਰਕੇ ਮਹਾਰਾਸ਼ਟਰ ਦੀਆਂ 288 ਸੀਟਾਂ ਲਈ 3,237 ਅਤੇ ਹਰਿਆਣਾ 'ਚ 90 ਸੀਟਾਂ ਲਈ 1169 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। -PTCNews

Related Post