ਮਹਾਰਾਸ਼ਟਰ: ਨੰਦੁਰਬਾਰ 'ਚ ਕਿਸ਼ਤੀ ਪਲਟਣ ਨਾਲ 6 ਲੋਕਾਂ ਦੀ ਹੋਈ ਮੌਤ

By  Jashan A January 16th 2019 10:56 AM

ਮਹਾਰਾਸ਼ਟਰ: ਨੰਦੁਰਬਾਰ 'ਚ ਕਿਸ਼ਤੀ ਪਲਟਣ ਨਾਲ 6 ਲੋਕਾਂ ਦੀ ਹੋਈ ਮੌਤ,ਨੰਦੁਰਬਾਰ: ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲੇ 'ਚ ਭੂਸ਼ਣ ਪਿੰਡ ਨੇੜੇ ਨਰਮਦਾ ਨਦੀ 'ਚ ਇੱਕ ਕਿਸ਼ਤੀ ਦੇ ਪਲਟ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਕਾਰਨ 6 ਲੋਕਾਂ ਦੀ ਡੂੱਬਣ ਨਾਲ ਮੌਤ ਹੋ ਗਈ ਜਦਕਿ 34 ਲੋਕਾਂ ਨੂੰ ਬਚਾਅ ਲਿਆ ਗਿਆ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ, ਜਿੰਨਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।ਪੁਲਿਸ ਮੁਤਾਬਕ ਕਿਸ਼ਤੀ 'ਤੇ ਕਰੀਬ 50 ਲੋਕ ਸਵਾਰ ਸਨ ਜੋ ਨਦੀ 'ਚ ਜਾ ਕੇ ਮਕਰ ਸੰਕ੍ਰਾਂਤੀ ਮੌਕੇ ਪੂਜਾ ਕਰ ਰਹੇ ਸਨ।

 boat overturns in Narmada River ਮਹਾਰਾਸ਼ਟਰ: ਨੰਦੁਰਬਾਰ 'ਚ ਕਿਸ਼ਤੀ ਪਲਟਣ ਨਾਲ 6 ਲੋਕਾਂ ਦੀ ਹੋਈ ਮੌਤ

ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਤਿੰਨ ਬੱਚੇ ਤੇ 2 ਔਰਤਾਂ ਸ਼ਾਮਲ ਹਨ। ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ।

ਉਧਰ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post