ਵੱਡੀ ਲਾਪਰਵਾਹੀ: ਪੰਜਾਬ ਦੇ ਇਸ ਸ਼ਹਿਰ 'ਚ ਮੁੜ ਬਦਲੀਆਂ ਕੋਰੋਨਾ ਕਾਰਨ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ

By  Jagroop Kaur November 22nd 2020 01:54 PM

ਜਲੰਧਰ: ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ ਹੈ ਤੇ ਇਸ ਨਾਲ ਮੌਤਾਂ ਦਾ ਅੰਕੜਾ ਵੀ ਆਏ ਦਿਨ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕਈ ਹੈਰਾਨੀਜਨਕ ਮਾਮਲੇ ਸਾਹਮਣੇ ਆ ਰਹੇ ਹਨ। ਦਰਅਸਲ, ਹਸਪਤਾਲਾਂ 'ਚ ਕੋਰੋਨਾ ਮ੍ਰਿਤਕਾਂ ਦੀਆਂ ਲਾਸ਼ਾਂ ਬਦਲਣ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨਿੱਜੀ ਹਸਪਤਾਲ 'ਚ 2 ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਬਦਲ ਦਿੱਤੀਆਂ, ਜਿਨ੍ਹਾਂ ਦਾ ਪਰਿਵਾਰ ਵਾਲਿਆਂ ਵੱਲੋਂ ਸਸਕਾਰ ਵੀ ਕਰ ਦਿੱਤਾ ਗਿਆ।jalandhar hosptal

jalandhar hosptalਇਸ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਇੱਕ ਪਰਿਵਾਰ ਵੱਲੋਂ ਮ੍ਰਿਤਕ ਦੀ ਸਨਾਖਤ ਤੋਂ ਇਨਕਾਰ ਕਰ ਦਿੱਤਾ, ਜਿਹੜੀ ਲਾਸ਼ ਉਹਨਾਂ ਨੂੰ ਦਿਖਾਈ ਜਾ ਰਹੀ ਸੀ, ਉਹ ਉਹਨਾਂ ਦੇ ਮ੍ਰਿਤਕ ਦੀ ਨਹੀਂ ਸੀ ਜਦਕਿ ਕਿਸੇ ਹੋਰ ਦੀ ਸੀ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਹੜਕੰਪ ਮੱਚ ਗਿਆ ਤੇ ਪੂਰਾ ਮਾਮਲਾ ਪੁਲਿਸ ਤੱਕ ਪਹੁੰਚ ਗਿਆ।Coronavirus News Update

ਹੋਰ ਪੜ੍ਹੋ : ਹਸਪਤਾਲ ਦੀ ਵੱਡੀ ਲਾਪਰਵਾਹੀ :11 ਸਾਲਾ ਬੱਚੇ ਨੂੰ ਚੜ੍ਹਾਇਆ HIV ਪਾਜ਼ੇਟਿਵ ਦਾ ਖੂਨ

ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਰਾਤ ਤੇ ਸ਼ਨੀਵਾਰ ਦੀ ਸਵੇਰੇ 2 ਮਰੀਜ਼ਾਂ ਦੀ ਮੌਤ ਹੋ ਗਈ ਸੀ। ਮ੍ਰਿਤਕ ਜਸਪਾਲ ਸਿੰਘ ਫਗਵਾੜਾ ਦਾ ਰਹਿਣ ਵਾਲਾ ਸੀ ਜਦਕਿ ਦੂਸਰਾ ਵਿਅਕਤੀ ਜਿਸ ਦਾ ਨਾਮ ਤਰਸੇਮ ਲਾਲ ਦੱਸਿਆ ਜਾ ਰਿਹਾ ਹੈ ਉਹ ਜਲੰਧਰ ਦਾ ਰਹਿਣ ਵਾਲਾ ਸੀ। ਹਸਪਤਾਲ ਮੁਲਾਜ਼ਮਾਂ ਨੇ ਤਰਸੇਮ ਲਾਲ ਦੀ ਲਾਸ਼ ਨੂੰ ਫਗਵਾੜਾ ਪਹੁੰਚਾ ਦਿੱਤਾ ਜਦਕਿ ਜਸਪਾਲ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ।

ਉਧਰ ਜਿਵੇਂ ਹੀ ਇਹ ਮਾਮਲਾ ਸਥਾਨਕ ਪੁਲਿਸ ਦੇ ਧਿਆਨ 'ਚ ਆਇਆ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਛੇਤੀ ਹੀ ਇਸ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

Related Post