ਪਿਆਰ 'ਚ ਅੰਨੀ ਹੋਈ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਡੇਢ ਸਾਲਾ ਧੀ ਦਾ ਕੀਤਾ ਕਤਲ, ਚੜ੍ਹੇ ਪੁਲਿਸ ਅੜਿੱਕੇ

By  Jashan A October 13th 2019 04:42 PM

ਪਿਆਰ 'ਚ ਅੰਨੀ ਹੋਈ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਡੇਢ ਸਾਲਾ ਧੀ ਦਾ ਕੀਤਾ ਕਤਲ, ਚੜ੍ਹੇ ਪੁਲਿਸ ਅੜਿੱਕੇ,ਮਲੇਰਕੋਟਲਾ: ਇਸ਼ਕ ਲੜਕਾ-ਲੜਕੀ ਨੂੰ ਐਨਾ ਅੰਨ੍ਹਾ ਬਣਾ ਦਿੰਦਾ ਹੈ ਕਿ ਇਹਨਾਂ ਨੂੰ ਮਾਪਿਆਂ ਜਾਂ ਸਕੇ ਸਬੰਧੀਆਂ ਦੀ ਪ੍ਰਵਾਹ ਨਹੀਂ ਹੁੰਦੀ ਅਤੇ ਕਈ ਵਾਰ ਤਾਂ ਐਨੀ ਹੱਦ ਪਾਰ ਕਰ ਜਾਂਦੇ ਹਨ ਕਿ ਆਪਣੀ ਔਲਾਦ ਅਤੇ ਮਾਤਾ ਪਿਤਾ ਨੂੰ ਵੀ ਮਾਰ ਦਿੰਦੇ ਹਨ।ਅਜਿਹੀ ਹੀ ਇਕ ਘਟਨਾ ਮਲੇਰਕੋਟਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

Child Murderਉਧਰ ਮਾਸੂਮ ਬੱਚੀ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਕੁਝ ਘੰਟਿਆਂ 'ਚ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਜਗਦੀਪ ਸਿੰਘ ਪੁੱਤਰ ਨਰਜੋਧ ਸਿੰੰਘ ਵਾਸੀ ਜੀਰਖ ਜ਼ਿਲਾ ਲੁਧਿਆਣਾ ਨੇ ਆਪਣੀ ਡੇਢ ਸਾਲਾ ਧੀ ਦੇ ਕਤਲ ਦਾ ਮਾਮਲਾ ਪੁਲਿਸ ਕੋਲ ਦਰਜ ਕਰਵਾਇਆ ਸੀ।

ਹੋਰ ਪੜ੍ਹੋ:ਇਨਸਾਨੀਅਤ ਹੋਈ ਸ਼ਰਮਸਾਰ, ਪਹਿਲਾਂ ਨੌਜਵਾਨ ਨੂੰ ਕੁੱਟਿਆ ਮਗਰੋਂ ਜੁੱਤੀਆਂ 'ਤੇ ਰਗੜਵਾਈ ਨੱਕ, ਦੇਖੋ ਵੀਡੀਓ

Child Murderਜਗਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਲੇਰਕੋਟਲਾ ਪੁਲਿਸ ਨੇ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਥਾਣਾ ਮਲੌਦ (ਲੁਧਿਆਣਾ) ਅਤੇ ਸੰਦੀਪ ਸਿੰਘ ਉਰਫ ਨਵੀ ਪੁੱਤਰ ਹਰਦੀਪ ਸਿੰਘ ਵਾਸੀ ਮੁਹੱਲਾ ਬੇਗਮਪੁਰਾ ਮਲੇਰਕੋਟਲਾ ਖਿਲਾਫ ਧਾਰਾ 302, 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਸੀ।

Child Murderਜਗਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਤਨੀ ਦੇ ਨਾਜਾਇਜ਼ ਸੰਬੰਧਾਂ ਕਾਰਨ 2 ਮਹੀਨੇ ਪਹਿਲਾਂ ਉਸ ਦਾ ਮਨਦੀਪ ਕੌਰ ਨਾਲ ਪੰਚਾਇਤੀ ਤਲਾਕ ਹੋ ਚੁੱਕਾ ਹੈ ਅਤੇ ਉਸ ਦੀ ਡੇਢ ਸਾਲਾ ਬੇਟੀ ਸਾਹਿਬਜੋਤ ਕੌਰ ਉਸ ਦੀ ਮਾਂ ਨੇ ਆਪਣੇ ਕੋਲ ਰੱਖੀ ਹੋਈ ਸੀ।ਐੱਸ. ਐੱਚ. ਓ. ਅਨੁਸਾਰ ਪੋਸਟ ਮਾਰਟਮ ਰਿਪੋਰਟ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੇ ਪੇਟ 'ਚ ਮਾਰੇ ਗਏ ਕੜੇ ਕਾਰਨ ਹੀ ਉਸ ਦੇ ਅੰਦਰਲੇ ਸਾਰੇ ਅੰਗ ਨਸ਼ਟ ਹੋ ਗਏ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ।

-PTC News

Related Post