ਮਲੇਰਕੋਟਲਾ: SHO ਰਾਜੇਸ਼ ਸੁਨੇਹੀ ਵਲੋਂ ਆਪਣੀ ਸਰਕਾਰੀ ਗੱਡੀ ਦਾ ਕੱਟਿਆ ਚਲਾਨ, ਕੀਤੀ ਮਿਸਾਲ ਪੇਸ਼, ਦੇਖੋ ਤਸਵੀਰਾਂ

By  Jashan A February 2nd 2019 07:48 PM -- Updated: February 2nd 2019 08:24 PM

ਮਲੇਰਕੋਟਲਾ: SHO ਰਾਜੇਸ਼ ਸੁਨੇਹੀ ਵਲੋਂ ਆਪਣੀ ਸਰਕਾਰੀ ਗੱਡੀ ਦਾ ਕੱਟਿਆ ਚਲਾਨ, ਕੀਤੀ ਮਿਸਾਲ ਪੇਸ਼, ਦੇਖੋ ਤਸਵੀਰਾਂ,ਮਲੇਰਕੋਟਲਾ: ਅਕਸਰ ਹੀ ਤੁਸੀ ਅਖਬਾਰਾਂ ਤੇ ਟੀਵੀ ਨਿਊਜ ਚੈਨਲਾਂ ਤੇ ਸੁਰਖਿਆਂ ਦੇਖੀਆਂ ਹੋਣਗੀਆਂ ਕਿ ਕਿਸੇ ਟ੍ਰੈਫਿਕ ਪੁਲਿਸ ਵੱਲੋ ਕਿਸੇ ਵੱਡੇ ਅਫਸਰ,ਜੱਜ, ਵਿਧਾਇਕ ਦਾ ਚਲਾਨ ਕੱਟਿਆ ਹੋਵੇ।ਪਰ ਤੁਸੀਂ ਕਦੇ ਅਜਿਹਾ ਨਹੀ ਦੇਖਿਆ ਕਿ ਇੱਕ ਐਸ.ਐਚ.ਓ ਵੱਲੋ ਆਪਣੀ ਹੀ ਸਰਕਾਰੀ ਗੱਡੀ ਦਾ ਚਲਾਨ ਕੱਟਿਆ ਹੋਵੇ।

sho ਮਲੇਰਕੋਟਲਾ: SHO ਰਾਜੇਸ਼ ਸੁਨੇਹੀ ਵਲੋਂ ਆਪਣੀ ਸਰਕਾਰੀ ਗੱਡੀ ਦਾ ਕੱਟਿਆ ਚਲਾਨ, ਕੀਤੀ ਮਿਸਾਲ ਪੇਸ਼, ਦੇਖੋ ਤਸਵੀਰਾਂ

ਅਜਿਹਾ ਹੀ ਹੋਇਆ ਮਲੇਰਕੋਟਲਾ ਵਿਖੇ ਜਿਥੇ ਦੇ ਐਸ.ਐਚ.ਓ.ਨੇ ਆਪਣੀ ਹੀ ਸਰਕਾਰੀ ਗੱਡੀ ਦਾ ਚਲਾਨ ਕੱਟ ਦਿੱਤਾ।ਅਸੀ ਦੇਖਦੇ ਤੇ ਸੁਣਦੇ ਹਾਂ ਕਿ ਜਦੋ ਕਿਸੇ ਪੁਲਿਸ ਦੇ ਅਧਿਕਾਰੀ ਦਾ ਨਾਕਾ ਲਗਾਇਆ ਹੋਇਆ ਹੁੰਦਾ ਹੈ ਤੇ ਜੇਕਰ ਕਿਸੇ ਵਿਅਕਤੀ ਦੇ ਵਹੀਕਲ ਦੇ ਕਾਗਜ ਪੂਰੇ ਨਹੀ ਹੁੰਦੇ ਤਾਂ ਉਸ ਦਾ ਮੋਕੇ 'ਤੇ ਚਲਾਨ ਕੀਤਾ ਜਾਂਦਾ ਹੈ।

ਮਲੇਰਕੋਟਲਾ ਦੇ ਐਸਐਚਓ ਰਾਜੇਸ਼ ਸੁਨੇਹੀ ਵੱਲੋਂ ਆਪਣੀ ਗੱਡੀ ਦੇ ਪਿਛੇ ਨੰਬਰ ਨਾ ਲਿਖੇ ਹੋਣ 'ਤੇ ਉਸ ਨੇ ਆਪਣੀ ਗੱਡੀ ਦਾ ਚਲਾਨ ਡਰਾਇਵਰ ਨਾਮ ਕੱਟ ਦਿੱਤਾ।

sho ਮਲੇਰਕੋਟਲਾ: SHO ਰਾਜੇਸ਼ ਸੁਨੇਹੀ ਵਲੋਂ ਆਪਣੀ ਸਰਕਾਰੀ ਗੱਡੀ ਦਾ ਕੱਟਿਆ ਚਲਾਨ, ਕੀਤੀ ਮਿਸਾਲ ਪੇਸ਼, ਦੇਖੋ ਤਸਵੀਰਾਂ

ਜਿਸ ਤੋਂ ਬਆਦ ਇਹ ਗੱਲ ਸ਼ਹਿਰ ਅੰਦਰ ਅੱਗ ਵਾਂਗ ਫੈਲ ਗਈ ਤੇ ਲੋਕਾਂ ਨੇ ਇਸ ਨੂੰ ਹੋਰਨਾਂ ਮੁਲਾਜ਼ਮਾਂ ਦੇ ਨਾਮ 'ਤੇ ਲੋਕਾਂ ਲਈ ਇੱਕ ਸੁਨੇਹਾ ਦੱਸਿਆ ਹੈ।

ਇਸ ਮੌਕੇ ਐਸਐਚਓ ਰਾਜੇਸ ਸੁਨੇਹੀ ਵੱਲੋ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਲੋਕਾਂ ਦੇ ਚਲਾਨ ਕੱਟਦੇ ਹਨ ਅਤੇ ਉਸ ਨੇ ਜਦੋਂ ਖੁਦ ਦੀ ਗੱਡੀ ਤੇ ਦੇਖਿਆ ਕਿ ਪਿਛੇ ਨੰਬਰ ਪਲੇਟ ਨਹੀ ਹੈ ਭਾਵੇ ਕਿ ਡਰਾਇਵਰ ਮੁਤਾਬਕ ਨੰਬਰ ਪਲੇਟ ਟੁੱਟ ਗਈ ਸੀ ਪਰ ਉਸ ਦੇ ਬਾਵਜੂਦ ਐਸ਼ਐਚਓ ਸੁਨੇਹੀ ਵੱਲੋ ਆਪਣੀ ਹੀ ਗੱਡੀ ਦੇ ਡਰਾਇਵਰ ਦੇ ਨਾਂ ਬਿਨਾਂ ਨੰਬਰ ਪਲੇਟ ਦਾ ਚਲਾਨ ਕੱਟ ਦਿੱਤਾ ਹੈ।

-PTC News

Related Post