ਮਲੇਰਕੋਟਲਾ ਬਣਿਆ ਕਸ਼ਮੀਰ, ਸੜਕਾਂ ਤੇ ਵਿਛੀ ਬਰਫ਼, ਕਿਸਾਨ ਪ੍ਰੇਸ਼ਾਨ, ਦੇਖੋ ਵੀਡੀਓ

By  Jashan A January 23rd 2019 01:50 PM -- Updated: January 23rd 2019 01:51 PM

ਮਲੇਰਕੋਟਲਾ ਬਣਿਆ ਕਸ਼ਮੀਰ, ਸੜਕਾਂ ਤੇ ਵਿਛੀ ਬਰਫ਼, ਕਿਸਾਨ ਪ੍ਰੇਸ਼ਾਨ, ਦੇਖੋ ਵੀਡੀਓ ,ਮਲੇਰਕੋਟਲਾ: ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਥਾਵਾਂ ਤੇ ਮੀਂਹ ਨਾਲ ਨਾਲ ਗੜ੍ਹੇਮਾਰੀ ਵੀ ਹੋ ਰਹੀ ਹੈ। ਬੀਤੀ ਸ਼ਾਮ ਮਲੇਰਕੋਟਲਾ ਦੇ ਨਜ਼ਦੀਕ ਕਸਬਾ ਸੰਦੌੜ ਦੇ ਕਈ ਪਿੰਡਾਂ ਚ ਕੁਦਰਤ ਦਾ ਕ੍ਰਿਸ਼ਮਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋ ਬਰਫ ਦੀ ਬਰਸਾਤ ਹੋਈ।

snowfall ਮਲੇਰਕੋਟਲਾ ਬਣਿਆ ਕਸ਼ਮੀਰ, ਸੜਕਾਂ ਤੇ ਵਿਛੀ ਬਰਫ਼, ਕਿਸਾਨ ਪ੍ਰੇਸ਼ਾਨ, ਦੇਖੋ ਵੀਡੀਓ

ਸਬੱਬ ਇਹ ਬਣਿਆ ਕਿ ਲੋਕਾਂ ਨੂੰ ਬਰਫ਼ ਹਟਾਉਣ ਲਈ ਟ੍ਰੈਕਟਰਾਂ ਦਾ ਸਹਾਰਾ ਲੈਣਾ ਪਿਆ।ਲੋਕਾਂ ਦੇ ਘਰਾਂ ਦੀਆਂ ਸੱਤਾ ,ਬੇੜਿਆ,ਸੜਕਾਂ ,ਖੇਤਾਂ ਚ ਹਰ ਪਾਸੇ ਬਰਫ ਹੀ ਬਰਫ ਦੇਖਣ ਨੂੰ ਮਿਲ ਰਹੀ ਹੈ ਲੋਕ ਵੀ ਇਥੇ ਦੇਖਣ ਨੂੰ ਪਹੁੰਚ ਰਹੇ ਹਨ।

snowfall ਮਲੇਰਕੋਟਲਾ ਬਣਿਆ ਕਸ਼ਮੀਰ, ਸੜਕਾਂ ਤੇ ਵਿਛੀ ਬਰਫ਼, ਕਿਸਾਨ ਪ੍ਰੇਸ਼ਾਨ, ਦੇਖੋ ਵੀਡੀਓ

ਪਰ ਦੂਸਰੇ ਪਾਸੇ ਕਿਸਾਨਾਂ ਦੇ ਵੀ ਸਾਹ ਸੁੱਕੇ ਪਏ ਹਨ ਕਿਉਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀਆਂ ਪੁੱਤਾਂ ਵਾਂਗ ਪਾਲੀਆ ਫਸਲਾਂ ਖਰਾਬ ਨਾ ਹੋ ਜਾਣ।ਰਾਤ ਦੀ ਹੋਰ ਰਹੀ ਬਾਰਿਸ਼ ਦੇ ਨੁਕਸਾਨ ਨੂੰ ਦੇਖਣ ਲਈ ਕੋਈ ਵੀ ਅਧਿਕਾਰੀ ਜਾ ਮੁਲਾਜ਼ਮ ਨਹੀਂ ਪਹੁੰਚਿਆ। ਜਿਸ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

snowfall ਮਲੇਰਕੋਟਲਾ ਬਣਿਆ ਕਸ਼ਮੀਰ, ਸੜਕਾਂ ਤੇ ਵਿਛੀ ਬਰਫ਼, ਕਿਸਾਨ ਪ੍ਰੇਸ਼ਾਨ, ਦੇਖੋ ਵੀਡੀਓ

ਦੂਸਰੇ ਪਾਸੇ ਲੋਕ ਇਸ ਬਰਫ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹਨ ਕਿ ਜੇਕਰ ਇਸ ਤਰਾਂ ਹੀ ਹੁੰਦਾ ਰਿਹਾ ਤਾਂ ਘੁੰਮਣ ਲਈ ਕਸ਼ਮੀਰ,ਸਿਮਲੇ ਜਾ ਵਿਦੇਸ਼ਾਂ ਚ ਜਾਣ ਦੀ ਲੋੜ ਨਹੀਂ ਪੈਣੀ।

-PTC News

Related Post