ਚੋਣ ਕਮਿਸ਼ਨ ਨੇ ਲਾਇਆ 24 ਘੰਟੇ ਦਾ ਬੈਨ ਤਾਂ ਸਰੇਰਾਹ ਧਰਨੇ 'ਤੇ ਬੈਠੀ ਮਮਤਾ ਬੈਨਰਜੀ

By  Jagroop Kaur April 13th 2021 01:03 PM -- Updated: April 13th 2021 01:13 PM

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਵਲੋਂ ਉਨ੍ਹਾਂ ‘ਤੇ 24 ਘੰਟੇ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਅਤੇ ਆਲੋਕਤੰਤਰੀ ਕਰਾਰ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਕਮਿਸ਼ਨ ਦੇ “ਗੈਰ ਸੰਵਿਧਾਨਕ ਫੈਸਲੇ” ਦੇ ਖਿਲਾਫ ਮੰਗਲਵਾਰ ਨੂੰ ਕੋਲਕਾਤਾ ਵਿੱਚ ਇੱਕ ਧਰਨਾ ਦੇਣਗੇ।

 

Also Read | With 1.68 lakh new coronavirus cases, India records another new daily high

ਮਮਤਾ ਨੇ ਟਵੀਟ ਕੀਤਾ, “ਮੈਂ ਚੋਣ ਕਮਿਸ਼ਨ ਦੇ ਆਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਫੈਸਲੇ ਦੇ ਵਿਰੋਧ ਵਿੱਚ ਕੱਲ (ਮੰਗਲਵਾਰ) ਸਵੇਰੇ 12 ਵਜੇ ਤੋਂ ਗਾਂਧੀ ਮੂਰਤੀ, ਕੋਲਕਾਤਾ ਵਿਖੇ ਧਰਨੇ ‘ਤੇ ਬੈਠਾਂਗੀ। ”ਮਮਤਾ ਬੈਨਰਜੀ ਦੀ ਕੇਂਦਰੀ ਬਲਾਂ ਵਿਰੁੱਧ ਟਿੱਪਣੀ ਅਤੇ ਕਥਿਤ ਤੌਰ ‘ਤੇ ਧਾਰਮਿਕ ਲਹਿਜ਼ੇ ਵਾਲੇ ਬਿਆਨ ਦੇ ਬਾਅਦ ਚੋਣ ਕਮਿਸ਼ਨ ਦੁਆਰਾ ਇਹ ਪਬੰਧੀ ਵਾਲਾ ਆਦੇਸ਼ ਜਾਰੀ ਕੀਤਾ ਗਿਆ ਹੈ।Mamata Banerjee, Mamata Banerjee campaigning ban, Mamata Banerjee Election Commission ban, Bengal polls 2021 | India News – India TV

Read more : ਦੀਪ ਸਿੱਧੂ ਦੀ ਜ਼ਮਾਨਤ ਨੂੰ ਲੈ ਕੇ ਦਿੱਲੀ ਅਦਾਲਤ ਨੇ ਸੁਣਾਇਆ...

ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਦੇ ਹੋਏ ਅਗਲੇ 24 ਘੰਟਿਆਂ ਤਕ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਕੇਂਦਰੀ ਬਲਾਂ ਖਿਲਾਫ ਬੈਨਰਜੀ ਦੀ ਟਿੱਪਣੀ ਅਤੇ ਕਥਿਤ ਤੌਰ ’ਤੇ ਧਾਰਮਿਕ ਲਹਿਜੇ ਵਾਲੇ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਸੀ।

ਚੋਣ ਕਮਿਸ਼ਨ ਨੇ ਆਪਣੇ ਹੁਕਮ ’ਚ ਕਿਹਾ ਕਿ ਕਮਿਸ਼ਨ ਪੂਰੇ ਰਾਜ ’ਚ ਕਾਨੂੰਨ ਵਿਵਸਥਾ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰਨ ਵਾਲੇ ਅਜਿਹੇ ਬਿਆਨਾਂ ਦੀ ਨਿੰਦਾ ਕਰਦਾ ਹੈ ਅਤੇ ਮਮਤਾ ਬੈਨਰਜੀ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਸਲਾਹ ਦਿੰਦਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਅਜਿਹੇ ਬਿਆਨਾਂ ਦੀ ਵਰਤੋਂ ਕਰਨ ਤੋਂ ਬਚੇ।Full bench of Election Commission to visit West Bengal by end of January- The New Indian Express

ਕਮਿਸ਼ਨ ਦੇ ਫੈਸਲੇ ਦੇ ਜਵਾਬ ’ਚ ਬੈਨਰਜੀ ਨੇ ਟਵੀਟ ਕਰਕੇ ਲਿਖਿਆ ਕਿ ਚੋਣ ਕਮਿਸ਼ਨ ਦੇ ਅਲੋਕਤਾਂਤਰਿਕ ਅਤੇ ਅਸਵਿਧਾਨਕ ਫੈਸਲੇ ਦੇ ਵਿਰੋਧ ’ਚ ਮੈਂ ਮੰਗਲਵਾਰ ਨੂੰ 12 ਵਜੇ ਤੋਂ ਗਾਂਧੀ ਮੂਰਤੀ, ਕੋਲਕਾਤਾ ’ਤੇ ਧਰਨੇ ’ਤੇ ਬੈਠਾਂਗੇ। ਚੋਣ ਕਮਿਸ਼ਨ ’ਤੇ ਨਿਸ਼ਾਨਾ ਲਗਾਉਂਦੇ ਹੋਏ ਟੀ.ਐੱਮ.ਸੀ. ਦੇ ਰਾਸ਼ਟਰੀ ਉਪ-ਪ੍ਰਧਾਨ ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਲੋਕਤੰਤਰ ਦੀ ਹਰ ਸੰਸਥਾ ਨਾਲ ਸਮਝੌਤਾ ਕੀਤਾ ਗਿਆ ਹੈ। ਸਾਨੂੰ ਚੋਣ ਕਮਿਸ਼ਨ ਦੀ ਨਿਰਪੱਖਤਾ ਬਾਰੇ ਹਮੇਸ਼ਾ ਸ਼ੱਕ ਸੀ ਪਰ ਅੱਜ ਇਸ ਨੇ ਜੋ ਵੀ ਵਿਖਾਵਾ ਕੀਤਾ ਹੈ, ਉਹ ਸਪਸ਼ਟ ਹੈ। ਹੁਣ ਇਹ ਸਪਸ਼ਟ ਹੈ ਕਿ ਚੋਣ ਕਮਿਸ਼ਨ ਮੋਦੀ/ਸ਼ਾਹ ਦੇ ਇਸ਼ਾਰੇ ’ਤੇ ਅਤੇ ਉਨ੍ਹਾਂ ਦੇ ਹੁਕਮਾਂ ਤਹਿਤ ਕੰਮ ਕਰ ਰਿਹਾ ਹੈ।

Related Post