ਦਿੱਲੀ ਕਮੇਟੀ ਦੀਆਂ ਚੋਣਾਂ ਵਾਰ ਵਾਰ ਰੁਕਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ 'ਸਰਨਾ': ਮਨਜਿੰਦਰ ਸਿਰਸਾ

By  Jashan A August 14th 2021 12:13 PM

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅੱਜ ਮੀਡੀਆ ਦੇ ਮੁਖਾਤਿਬ ਹੋਏ। ਇਸ ਦੌਰਾਨ ਉਹਨਾਂ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਰਨਾ 'ਤੇ ਕਈ ਸਵਾਲ ਚੁੱਕੇ। ਸਿਰਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਨਾ ਵੱਲੋਂ ਲਗਾਤਾਰ ਦਿੱਲੀ ਕਮੇਟੀ ਦੀਆਂ ਚੋਣਾਂ ਰੁਕਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਵੱਲੋਂ ਇਹ ਤੀਸਰੀ ਕੋਸ਼ਿਸ਼ ਕੀਤੀ ਗਈ ਹੈ।

ਪਹਿਲਾ ਕੋਰੋਨਾ ਦੇ ਬਹਾਨੇ ਇਹ ਕੰਮ ਕੀਤਾ ਗਿਆ ਸੀ ਤੇ ਹੁਣ ਫਿਰ ਸਰਨਾ ਵੱਲੋਂ ਚੋਣਾਂ ਰੁਕਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਉਹ ਅਜਿਹਾ ਹੋਣ ਨਹੀਂ ਦੇਣਗੇ।

ਹੋਰ ਪੜ੍ਹੋ: ਛਾਤੀ ਦੇ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ, ‘ਵਾਹਿਗੁਰੂ’ ਦੇ ਜਾਪ ਨੇ ਬਚਾਈ ਵਿਅਕਤੀ ਦੀ ਜਾਨ

ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਤੇ ਉਸ 'ਚ ਅਸੀਂ ਜਿੱਤ ਜ਼ਰੂਰ ਪ੍ਰਾਪਤ ਕਰਾਂਗੇ। ਨਾਲ ਉਹਨਾਂ ਇਹ ਵੀ ਕਿਹਾ ਕਿ ਸਰਨਾ ਸਿੱਧੀ ਹੀ ਹਾਰ ਮੰਨ ਜਾਵੇ ਚੋਣਾਂ 'ਚ ਕਿਉਂ ਵਿਘਨ ਪਾ ਰਿਹਾ ਹੈ।

ਸਿਰਸਾ ਨੇ ਕਿਹਾ ਕਿ ਸਰਨਾ ਨੇ ਬਾਲਾ ਸਾਹਿਬ ਹਸਪਤਾਲ ਦਾ ਕੰਮ ਵੀ ਰੁਕਵਾ ਦਿੱਤਾ ਸੀ, ਜਿਸ ਨਾਲ ਉਹ ਸਿੱਖ ਸੰਗਤ ਦਾ ਵੱਡਾ ਨੁਕਸਾਨ ਕਰ ਰਿਹਾ ਹੈ। ਉਹਨਾਂ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ ਇਸ ਨਾਲ ਸਟਾਫ ਤੇ ਸੰਗਤ ਦਾ ਨੁਕਸਾਨ ਹੋ ਰਿਹਾ ਹੈ।

ਪੂਰੀ ਜਾਣਕਾਰੀ ਲਈ ਇਹ ਵੀਡੀਓ ਦੇਖੋ--

-PTC News

Related Post