ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ -184 ਲੀਡਰਾਂ ਦੀ ਸਿਕਿਓਰਿਟੀ ਲਈ ਵਾਪਸ

By  Riya Bawa April 23rd 2022 08:32 AM -- Updated: April 23rd 2022 08:36 AM

ਚੰਡੀਗੜ੍ਹ : ਪੰਜਾਬ 'ਚ CM ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵੀਆਈਪੀ ਸੁਰੱਖਿਆ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਇਸ ਵਿਚਾਲੇ ਅੱਜ ਮਾਨ ਸਰਕਾਰ ਨੇ ਵੀਆਈਪੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਨੇ 184 ਲੋਕਾਂ ਦੀ ਸਿਕਿਓਰਿਟੀ ਵਾਪਸ ਲੈ ਲਈ ਹੈ। ਇਸ ਲਿਸਟ 'ਚ ਕਾਂਗਰਸ ਤੇ ਬੀਜੇਪੀ ਦੇ ਐਮਐਲਏ ਦੇ ਨਾਂ ਵੀ ਸ਼ਾਮਲ ਹਨ।ਇਸ ਦੇ ਨਾਲ ਹੀ ਕਾਂਗਰਸ ਦੇ ਕੁਝ ਜ਼ਿਲ੍ਹਾ ਪ੍ਰਧਾਨ ਤੇ ਯੂਥ ਕਾਂਗਰਸ ਪ੍ਰੈਜੀਡੈਂਟ ਤੋਂ ਵੀ ਸਿਕਿਓਰਿਟੀ ਵਾਪਸ ਲੈ ਲਈ ਗਈ ਹੈ।

VIP security

ਕੁਝ ਸਾਬਕਾ ਜਥੇਦਾਰ ਤੇ ਐਸਜੀਪੀਸੀ ਦੇ ਮੈਂਬਰ ਤੋਂ ਵੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਹੋਵੇ ਹਨ।

ਵੇਖੋ ਲਿਸਟ---

CMBhagwantMann

ਇਨ੍ਹਾਂ 'ਚੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਸਣੇ 184 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ।

CMBhagwantMann

ਇਸ ਸੂਚੀ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਬੀਰ ਸਿੰਘ ਰੰਧਾਵਾ ਦਾ ਨਾਂ ਵੀ ਸ਼ਾਮਲ ਹੈ। ਉਸ ਕੋਲ ਸਭ ਤੋਂ ਵੱਧ 6 ਮੁਲਾਜ਼ਮਾਂ ਦੀ ਸੁਰੱਖਿਆ ਸੀ। ਇੱਕ ਕਾਰ ਵੀ ਸੀ ਜੋ ਕਿ ਵਾਪਸ ਲੈ ਲਈ ਗਈ ਹੈ।

vip

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਤੋਂ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

CMBhagwantMann

-PTC News

Related Post