ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਨਸਾ 'ਚ ਇੱਕ ਵਿਅਕਤੀ ਦੀ ਮੌਤ ,ਬੱਚੇ ਦੀ ਹਾਲਤ ਗੰਭੀਰ

By  Shanker Badra January 25th 2019 04:35 PM -- Updated: January 26th 2019 06:09 PM

ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ, ਮਾਨਸਾ 'ਚ ਇੱਕ ਵਿਅਕਤੀ ਦੀ ਮੌਤ, ਬੱਚੇ ਦੀ ਹਾਲਤ ਗੰਭੀਰ। ਮਾਨਸਾ: ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਦੌਰਾਨ ਕਈ ਕੇਸ ਸਾਹਮਣੇ ਆ ਚੁੱਕੇ ਹਨ। ਦੇਸ਼ ਭਰ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।ਰਾਜਸਥਾਨ ਵਿੱਚ 31 ਜ਼ਿਲੇ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਹੁਣ ਮਾਨਸਾ 'ਚ ਵੀ ਸਵਾਈਨ ਫਲੂ ਦੇ 2 ਮਾਮਲੇ ਸਾਹਮਣੇ ਆਏ ਹਨ, ਜਿਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। [caption id="attachment_245820" align="aligncenter" width="270"]Mansa Swine flu Regarding One person Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਨਸਾ 'ਚ ਇੱਕ ਵਿਅਕਤੀ ਦੀ ਮੌਤ ,ਬੱਚੇ ਦੀ ਹਾਲਤ ਗੰਭੀਰ[/caption] ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਕਾਹਨ ਗੜ੍ਹ ਵਿੱਚ 50 ਸਾਲਾ ਇੱਕ ਵਿਅਕਤੀ ਨੂੰ ਸਵਾਈਨ ਫਲੂ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਉਸਨੂੰ ਪਹਿਲਾਂ ਸੰਗਰੂਰ ਅਤੇ ਬਾਅਦ 'ਚ ਪਟਿਆਲਾ ਇਲਾਜ਼ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਅੱਜ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਬੱਪਾ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪਿੱਛੇ 4 ਬੇਟੀਆਂ ਨੂੰ ਛੱਡ ਗਿਆ ਹੈ ਅਤੇ ਉਹ ਮਿਹਨਤ ਮਜ਼ਦੂਰੀ ਕਰਦਾ ਸੀ। ਇਸ ਦੇ ਨਾਲ ਹੀ ਮਾਨਸਾ 'ਚ ਇੱਕ ਸਾਲ ਦਾ ਬੱਚਾ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਿਆ ਹੈ। ਜਿਸ ਨੂੰ ਲੁਧਿਆਣਾ ਦੇ ਡੀਐੱਮ.ਸੀ. ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। [caption id="attachment_245822" align="aligncenter" width="300"]Mansa Swine flu Regarding One person Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਨਸਾ 'ਚ ਇੱਕ ਵਿਅਕਤੀ ਦੀ ਮੌਤ ,ਬੱਚੇ ਦੀ ਹਾਲਤ ਗੰਭੀਰ[/caption] ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ। ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ। ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ। [caption id="attachment_245819" align="aligncenter" width="300"]Mansa Swine flu Regarding One person Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਨਸਾ 'ਚ ਇੱਕ ਵਿਅਕਤੀ ਦੀ ਮੌਤ ,ਬੱਚੇ ਦੀ ਹਾਲਤ ਗੰਭੀਰ[/caption] ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ। ਦੇਸ਼ ਭਰ ਵਿੱਚ ਕਈ ਸੂਬਿਆਂ ਦੇ ਨਾਲ ਪੰਜਾਬ ‘ਚ ਵੀ ਇਸਦਾ ਕਹਿਰ ਜਾਰੀ ਹੈ। -PTCNews

Related Post