ਹਿਮਾਚਲ 'ਚ ਇਕ ਵਾਰ ਫਿਰ ਜ਼ਮੀਨ ਖਿਸਕਣ ਦੀ ਘਟਨਾ, ਕਈ ਰਸਤੇ ਹੋਏ ਬੰਦ, ਪੜ੍ਹੋ ਪੂਰੀ ਸੂਚੀ

By  Riya Bawa September 7th 2022 09:27 AM -- Updated: September 7th 2022 09:28 AM

ਪੰਡੋਹ : ਹਿਮਾਚਲ ਪ੍ਰਦੇਸ਼ 'ਚ ਇਕ ਵਾਰ ਫਿਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਰਾਸ਼ਟਰੀ ਰਾਜਮਾਰਗ ਨੰਬਰ-3 (ਐੱਨ.ਐੱਚ.-3) ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਜ਼ਮੀਨ ਖਿਸਕਣ ਦੀ ਘਟਨਾ ਪੰਡੋਹ ਨੇੜੇ ਵਾਪਰੀ ਹੈ , ਜਿਸ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਇਸ ਹਾਈਵੇ 'ਤੇ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਚੱਲ ਰਿਹਾ ਸੀ। ਇਸ ਘਟਨਾ 'ਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ, ਇੱਕ ਖੁਦਾਈ ਮਸ਼ੀਨ ਯਕੀਨੀ ਤੌਰ 'ਤੇ ਨੁਕਸਾਨੀ ਗਈ ਹੈ।

Landslide near Shimla's Himland, no casualty reported - PTC News

ਜ਼ਮੀਨ ਖਿਸਕਣ ਕਾਰਨ ਕਈ ਰਸਤੇ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਵਾਹਨਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੰਡੀ ਦੇ ਐਸਪੀ ਨੇ ਦੱਸਿਆ ਕਿ ਨੈਸ਼ਨਲ ਹਾਈਵੇ-3, ਜਿਸ ਨੂੰ ਚੰਡੀਗੜ੍ਹ-ਮਨਾਲੀ ਹਾਈਵੇਅ ਵੀ ਕਿਹਾ ਜਾਂਦਾ ਹੈ, 'ਤੇ ਢਿੱਗਾਂ ਡਿੱਗ ਗਈਆਂ ਹਨ, ਜਿਸ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹਥਿਆਰਾਂ ਲੈ ਕੇ ਧਾਰਮਿਕ ਸਮਾਗਮ 'ਚ ਦਾਖਲ ਹੋਏ ਕੁਝ ਅਣਪਛਾਤੇ ਲੋਕ, ਵੀਡੀਓ ਆਈ ਸਾਹਮਣੇ

ਇਸ ਹਾਈਵੇਅ ’ਤੇ ਸੜਕ ਚੌੜੀ ਕਰਨ ਦਾ ਕੰਮ ਚੱਲ ਰਿਹਾ ਸੀ। ਇਹ ਜ਼ਮੀਨ ਖਿਸਕਣ ਦੀ ਘਟਨਾ ਪੰਡੋਹ ਨੇੜੇ ਵਾਪਰੀ, ਜਿਸ ਵਿੱਚ ਇੱਕ ਖੁਦਾਈ ਮਸ਼ੀਨ ਨੁਕਸਾਨੀ ਗਈ, ਪਰ ਇਸ ਘਟਨਾ ਵਿੱਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਬੰਦ ਹੋਏ ਹਾਈਵੇਅ ਦੀ ਆਵਾਜਾਈ ਨੂੰ ਕਟੋਲਾ ਤੋਂ ਮਨਾਲੀ ਵੱਲ ਮੋੜ ਦਿੱਤਾ ਗਿਆ ਹੈ।

Landslide blocks Chandigarh-Manali highway, people stranded

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਿਮਲਾ ਦੇ ਜਿਊਰੀ ਵਿੱਚ ਭਾਰੀ ਜ਼ਮਾਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਸੀ।  ਖੁਸ਼ਕਿਸਮਤੀ ਨਾਲ ਕੋਈ ਵੀ ਵਾਹਨ ਇਸ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਨਹੀਂ ਆਇਆ। ਇਸੇ ਥਾਂ 4 ਸਤੰਬਰ ਨੂੰ ਵੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ।

-PTC News

Related Post