ਮਕਸੂਦਾਂ ਬੰਬ ਧਮਾਕੇ 'ਚ ਲੋੜੀਂਦੇ 2 ਖੂੰਖਾਰ ਅੱਤਵਾਦੀ ਪੁਲਿਸ ਨਾਲ ਹੋਏ ਮੁਕਾਬਲੇ 'ਚ ਢੇਰ

By  Joshi December 22nd 2018 10:04 PM -- Updated: December 22nd 2018 10:06 PM

ਜਲੰਧਰ ਪੁਲਿਸ ਨੂੰ ਮਕਸੂਦਾਂ ਬੰਬ ਧਮਾਕੇ ਚ ਲੋੜੀਂਦੇ 2 ਖੂੰਖਾਰ ਅੱਤਵਾਦੀ ਜੰਮੂ-ਕਸ਼ਮੀਰ ਪੁਲਿਸ ਨਾਲ ਹੋਏ ਮੁਕਾਬਲੇ ਚ ਢੇਰ

ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ

ਮੀਰ ਰਾਊਫ਼ ਅਹਿਮਦ ਅਤੇ ਮੀਰ ਉਮਰ ਰਮਜ਼ਾਨ ਹਨ ਅੱਤਵਾਦੀਆਂ ਦੇ ਨਾਮ

ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ੨ ਖੂੰਖਾਰ ਅੱਤਵਾਦੀ ਜੰਮੂ-ਕਸ਼ਮੀਰ ਦੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ, ਜੋ ਮਕਸੂਦਾਂ ਬੰਬ ਧਮਾਕੇ ਮਾਮਲੇ 'ਚ ਜਲੰਧਰ ਪੁਲਿਸ ਨੂੰ ਲੋੜੀਂਦੇ ਸਨ।

2 ਖੂੰਖਾਰ ਅੱਤਵਾਦੀ ਪੁਲਿਸ ਨਾਲ ਹੋਏ ਮੁਕਾਬਲੇ 'ਚ ਢੇਰ 2 ਖੂੰਖਾਰ ਅੱਤਵਾਦੀ ਪੁਲਿਸ ਨਾਲ ਹੋਏ ਮੁਕਾਬਲੇ 'ਚ ਢੇਰ

ਵੇਰਵੇ ਦੱਸਦੇ ਹੋਏ, ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ੧੪ ਸਤੰਬਰ ਨੂੰ ਮਕਸੂਦਾਂ ਪੁਲਿਸ ਥਾਣੇ ਦੇ ਹੱਥ ਗ੍ਰੇਨੇਡ ਦੇ ਧਮਾਕੇ ਦਾ ਕੇਸ ਸੁਲਝਿਆ ਸੀ, ਜਿਸ ਵਿੱਚ ਕਸ਼ਮੀਰ ਆਧਾਰਿਤ ਅੱਤਵਾਦੀ ਅਨਸਰ ਗਜਵਤ ਉਲ-ਹਿੰਦ (ਏਜੀਐਚ) ਅਤੇ ਜੈਸ਼-ਏ-ਮੁਹੰਮਦ (ਜੇਐਮ) ਨਾਲ ਸਬੰਧਿਤ ਜੁੜੇ ਦੋ ਕਾਲਜ ਵਿਦਿਆਰਥੀਆਂ ਦੀ ਗ੍ਰਿਫਤਾਰੀ ਹੋਈ ਸੀ।

Read More :ਆਈਐਸਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ :ਸਿਰਸਾ

ਉਨ੍ਹਾਂ ਨੇ ਕਿਹਾ ਕਿ ਚਾਰ ਵਿਅਕਤੀ ਪੁਲਿਸ ਸਟੇਸ਼ਨ ਵਿਚ ਹੱਥ ਗ੍ਰੇਨੇਡ ਧਮਾਕੇ ਕਰਨ ਵਿਚ ਸ਼ਾਮਲ ਸਨ ਜਿੰਨ੍ਹਾਂ ਦੇ ਨਾਮ ਕ੍ਰਮਵਾਰ ਸ਼ਾਹਿਦ, ਫਾਜਿਲ, ਮੀਰ ਰਾਊਫ ਅਹਿਮਦ @ ਰੌਫ ਅਤੇ ਮੀਰ ਉਮਰ ਰਮਜ਼ਾਨ @ ਗਾਜ਼ੀ ਸਨ। ਭੁੱਲਰ ਨੇ ਕਿਹਾ ਕਿ ਸ਼ਾਹਿਦ ਅਤੇ ਫਾਜਿਲ, ਜੋ ਬੀ-ਟੈਕ (ਸਿਵਲ) 'ਚ ਸਨ, ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ ਜਦਕਿ ਦੂਜੇ ਦੋ ਅਜੇ ਵੀ ਫਰਾਰ ਸਨ।

maqsudan blasts two dreaded terrorists killed in encounter ਮਕਸੂਦਾਂ ਬੰਬ ਧਮਾਕੇ ਚ ਲੋੜੀਂਦੇ 2 ਖੂੰਖਾਰ ਅੱਤਵਾਦੀ ਪੁਲਿਸ ਨਾਲ ਹੋਏ ਮੁਕਾਬਲੇ 'ਚ ਢੇਰ

ਪੁਲਸ ਕਮਿਸ਼ਨਰ ਨੇ ਕਿਹਾ ਕਿ ਉਮਰ ਰਮਜਾਨ ਅਤੇ ਰੌਫ ਅਹਿਮਦ ਨੂੰ ਇਨ੍ਹਾਂ ਹਮਲਿਆਂ ਨੂੰ ਪੂਰਾ ਕਰਨ ਦੇ ਇਕੋ-ਇਕ ਉਦੇਸ਼ ਨਾਲ ੧੩ ਅਪਰੈਲ ਨੂੰ ਸ੍ਰੀਨਗਰ ਤੋਂ ਚੰਡੀਗੜ ਤੱਕ ਪਹੁੰਚਣ ਵਾਲੇ ਏਜੀਐਚ ਅੱਤਵਾਦੀ ਦਹਿਸ਼ਤਗਰਦਾਂ ਵੱਲੋਂ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਵੰਤਾਪੁਰਾ ਵਿਖੇ ਅੱਜ ਦੇ ਪੁਲਿਸ ਮੁਕਾਬਲੇ ਇਹ ਦੋਵੇਂ ਅੱਤਵਾਦੀ ਮਾਰੇ ਗਏ ਹਨ।

maqsudan blasts two dreaded terrorists killed 2 ਖੂੰਖਾਰ ਅੱਤਵਾਦੀ ਪੁਲਿਸ ਨਾਲ ਹੋਏ ਮੁਕਾਬਲੇ 'ਚ ਢੇਰ

ਭੁੱਲਰ ਨੇ ਕਿਹਾ ਕਿ ਪੁਲਿਸ ਮੁਤਾਬਕ ਉਮਰ ਕਈ ਦਹਿਸ਼ਤਗਰਦ ਜੁਰਮਾਂ ਵਿੱਚ ਸ਼ਾਮਲ ਸੀ ਜਦੋਂਕਿ ਰੌਫ ਜੰਮੂ ਅਤੇ ਕਸ਼ਮੀਰ ਵਿੱਚ ਕਈ ਆਤੰਕਵਾਦੀ ਹਮਲੇ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਜਹੇ ਜੁਰਮਾਂ ਵਿੱਚ ਸ਼ਾਮਲ ਸੀ।

ਪੁਲਸ ਕਮਿਸ਼ਨਰ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਇਨ੍ਹਾਂ ਅੱਤਵਾਦੀਆਂ ਦੀ ਹੱਤਿਆ ਦੀ ਫੋਨ 'ਤੇ ਦੀ ਪੁਸ਼ਟੀ ਕੀਤੀ ਹੈ ਅਤੇ ਲਿਖਤੀ ਰਿਪੋਰਟ ਉਨ੍ਹਾਂ ਤੋਂ ਪ੍ਰਾਪਤ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

—PTC News

Related Post