ਵਿਆਹ ਦਾ ਲਗਾਇਆ ਲਾਰਾ, ਬਣਾਏ ਸਰੀਰ ਸੰਬੰਧ ਅਤੇ ਫਿਰ ....! !
ਵਿਆਹ ਦਾ ਲਾਰਾ ਲਗਾ ਕੇ ਲੜਕੀਆਂ ਦਾ ਜਿਨਸੀ ਸੋਸ਼ਣ ਕਰਨ ਦੀਆਂ ਵਾਰਦਾਤਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅਜਿਹੇ ਹੀ ਇeੱਕ ਕੇਸ ਵਿੱਚ 22 ਸਾਲਾ ਨੌਜਵਾਨ ਵੱਲੋਂ ਪਹਿਲਾਂ ਤਾਂ 18 ਸਾਲਾ ਲੜਕੀ ਨੂੰ ਵਿਆਹ ਕਰਵਾਉਣ ਦਾ ਲਾਰਾ ਲਗਾਇਆ ਗਿਆ ਅਤੇ ਫਿਰ ਪਿਆਰ ਦੇ ਝਾਂਸੇ 'ਚ ਉਸ ਨਾਲ ਜਿਸਮਾਨੀ ਸੰਬੰਧ ਕਾਇਮ ਕੀਤੇ ਗਏ।
ਕੁਝ ਦੇਰ ਬਾਅਦ ਲੜਕੀ ਨੂੰ ਲੜਕੇ ਦੇ ਵਿਆਹੁਤਾ ਹੋਣ ਦਾ ਪਤਾ ਲੱਗਾ ਅਤੇ ਉਸਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪੁਲਿਸ ਨੇ ਸ਼ਿਕਾਇਤ ਮਿਲਣ 'ਤੇ ਕੁਕਰਮ ਤੇ ਪੋਸਕੋ ਐਕਟ ਦੇ ਅਧੀਨ ਦੋਸ਼ੀ ਅਧੀਨ ਪਰਚਾ ਦਰਜ ਕਰ ਲਿਆ। ਦੋਸ਼ੀ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।
ਮੁਲਜ਼ਮ ਦੀ ਪਛਾਣ ਸੰਨੀ ਵਜੋਂ ਹੋਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਦੋਸ਼ੀ ਉਹਨਾਂ ਦੇ ਮੁਹੱਲੇ ਦਾ ਹੀ ਵਾਸੀ ਹੈ ਅਤੇ ਉਹਨਾਂ ਦੀ ਬੇਟੀ ਨਾਲ ਪਿਛਲੇ 5 ਸਾਲਾਂ ਤੋਂ ਰਿਸ਼ਤੇ 'ਚ ਸੀ।
ਤਕਰੀਬਨ 4 ਮਹੀਨੇ ਪਹਿਲਾਂ ਉਹਨਾਂ ਦੀ ਬੇਟੀ ਨੇ ਘਰੋਂ ਭੱਜ ਕੇ ਉਸ ਮੁੰਡੇ ਨਾਲ ਰਹਿਣ ਦਾ ਫੈਸਲਾ ਕੀਤਾ ਸੀ ਅਤੇ ਕਿਰਾਏ 'ਤੇ ਕਮਰਾ ਵੀ ਲਿਆ ਸੀ।
ਇਸ ਦੌਰਾਨ ਦੋਸ਼ੀ ਨੇ ਕਈ ਵਾਰ ਪੀੜਤਾ ਨਾਲ ਸਰੀਰਕ ਸੰਬੰਧ ਬਣਾਏ ਸਨ।
ਬਾਅਦ 'ਚ ਲੜਕੀ ਨੂੰ ਪਤਾ ਲੱਗਿਆ ਕਿ ਲੜਕਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਤਾਂ ਉਸਨੇ ਨਿਆਂ ਲਈ ਪੁਲਸ ਤੱਕ ਪਹੁੰਚ ਕਰ ਸ਼ਿਕਾਇਤ ਕੀਤੀ।
—PTC News