ਮਾਰੂਤੀ ਪਲਾਂਟ 'ਚ ਵੜ੍ਹਿਆ ਤੇਂਦੂਆ, ਮਚੀ ਹਫੜਾਦਫੜੀ

By  Gagan Bindra October 5th 2017 01:40 PM

ਮਾਰੂਤੀ ਪਲਾਂਟ 'ਚ ਵੜ੍ਹਿਆ ਤੇਂਦੂਆ, ਮਚੀ ਹਫੜਾਦਫੜੀ: ਲੋਕਾਂ ਵੱਲੋਂ ਜਾਨਵਰਾਂ ਦੇ ਇਲਾਕੇ 'ਚ ਕੀਤੀ ਨਾਜਾਇਜ਼ ਦਖਲਅੰਦਾਜ਼ੀ ਹੁਣ ਖੁਦ ਇਨਸਾਨਾਂ ਲਈ ਹੀ ਪਰੇਸ਼ਾਨੀ ਦਾ ਸਬੱਬ ਬਣਦੀ ਨਜ਼ਰ ਆ ਰਹੀ ਹੈ। ਇਹ ਘੁਸਪੈਠ ਦਾ ਹੀ ਨਤੀਜਾ ਹੈ ਕਿ ਆਏ ਦਿਨੀਂ ਕਿਤੇ ਨਾ ਕਿਤੇ ਰਿਹਾਇਸ਼ੀ ਜਾਂ ਵਪਾਰਕ ਖੇਤਰਾਂ 'ਚ ਜੰਗਲੀ ਜਾਨਵਰ ਆ ਜਾਣ ਕਾਰਨ ਹੜਕੰਪ ਮਚ ਜਾਂਦਾ ਹੈ ਅਤੇ ਇਨਸਾਨ ਆਪਣੀ ਜਾਨ ਬਚਾਉਣ ਲਈ ਜੱਦੋ ਜਹਿਦ ਕਰਦਾ ਨਜ਼ਰ ਆਉਂਦਾ ਹੈ।ਮਾਰੂਤੀ ਪਲਾਂਟ 'ਚ ਵੜ੍ਹਿਆ ਤੇਂਦੂਆ, ਮਚੀ ਹਫੜਾਦਫੜੀਹਾਲ ਹੀ ਵਿੱਚ, ਮਾਨੋਸਰ ਦੇ ਮਾਰੂਤੀ ਪਲਾਂਟ 'ਚ ਇੱਕ ਅਜਿਹੀ ਘਟਨਾ ਵਾਪਰੀ ਕਿ ਹਰ ਪਾਸੇ ਹੜਕੰਪ ਮਚ ਗਿਆ। ਦਰਅਸਲ, ਉਹਨਾਂ ਦੇ ਪਲਾਂਟ 'ਚ ਤੇਂਦੂਆ ਵੜ੍ਹ ਗਿਆ ਜਿਸਨੂੰ ਸਭ ਤੋਂ ਪਹਿਲਾਂ ਕੰੋਨੀ ਦੇ ਗਾਰਡ ਨੇ ਦੇਖਿਆ। ਉਸੇ ਵਾਲੇ ਹੀ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ।ਮਾਰੂਤੀ ਪਲਾਂਟ 'ਚ ਵੜ੍ਹਿਆ ਤੇਂਦੂਆ, ਮਚੀ ਹਫੜਾਦਫੜੀਉਥੇ ਹੀ ਇਸ ਮਾਮਲੇ 'ਚ ਕਰਮਚਾਰੀਆਂ ਦੀ ਮੰਨੀਏ ਤਾਂ ਸਵੇਰੇ ਤਕਰੀਬਨ ਸਾਢੇ ਸੱਤ ਵਜੇ ਦੇ ਕਰੀਬ ਵਣ ਵਿਭਾਗ ਦੀ ਟੀਮ ਤੇਂਦੂਏ ਨੁੰ ਕਾਬੂ ਕਰਨ ਲਈ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ ਲੇਕਿਨ ਪਲਾਂਟ ਕਾਫੀ ਵੱਡਾ ਹੋਣ ਕਾਰਨ ਅਤੇ ਮਸ਼ੀਨਾਂ ਵੱਡੀਆਂ ਹੋਣ ਦੇ ਕਾਰਨ ਤੇਂਦੂਆ ਕਿਤੇ ਲੁਕਿਆ ਹੋਇਆ ਹੈ।ਮਾਰੂਤੀ ਪਲਾਂਟ 'ਚ ਵੜ੍ਹਿਆ ਤੇਂਦੂਆ, ਮਚੀ ਹਫੜਾਦਫੜੀਤੁਹਾਨੂੰ ਦੱਸ ਦੇਈਏ ਕਿ ਇਸੇ ਪਾਵਰ ਪਲਾਂਟ 'ਚ ਦਿਨ ਭਰ'ਚ ਤਕਰੀਬਨ ੮੦੦ ਇੰਜਨ ਬਣਾਏ ਜਾਂਦੇ ਹਨ ਅਤੇ ਇੱਕ ਸ਼ਿਫਟ 'ਚ ਤਕਰੀਬਨ ੩੫੦ ਇੰਜਨ ਬਣਦੇ ਹਨ। ਉਥੇ ਹੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੀ ਵੀ ਕਰਮਚਾਰੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਹੈ। ਹੁਣ ਕੌਣ ਕਿਸਦੇ ਇਲਾਕੇ 'ਚ ਘੁਸਪੈਠ ਕ ਰਿਹਾ ਹੈ, ਇਸ ਸੋਚਣਾ ਤਾਂ ਬਣਦਾ ਹੈ। -PTC News

Related Post