ਨਵਾਜ਼ ਸ਼ਰੀਫ ਦੀ ਧੀ ਨੇ ਇਮਰਾਨ ਖਾਨ 'ਤੇ ਲਾਏ ਵੱਡੇ ਇਲਜ਼ਾਮ,ਬਾਥਰੂਮ 'ਚ ਲਗਵਾਏ ਸਨ ਕੈਮਰੇ

By  Jagroop Kaur November 13th 2020 06:06 PM

ਪਾਕਿਸਤਾਨ ਵਿਚ ਇਹਨੀਂ ਦਿਨੀਂ ਰਾਜਨੀਤੀ ਗਰਮੀ ਹੋਈ ਹੈ। ਉਥੇ ਹੀ ਇਹਨੀਂ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਚਰਚਾ ਵਿਚ ਹੈ ਉਥੇ ਹੀ ਹੁਣ ਇਕ ਵਾਰ ਉਹਨਾਂ ਦੇ ਇਕ ਬਿਆਨ ਨੇ ਹੰਗਾਮਾ ਮਚਾ ਦਿੱਤਾ ਹੈ , ਦਰਅਸਲ ਮਰੀਅਮ ਨਵਾਜ਼ ਨੇ ਇਮਰਾਨ ਖਾਨ ਸਰਕਾਰ 'ਤੇ ਇਕ ਵੱਡਾ ਦੋਸ਼ ਲਗਾਇਆ ਹੈ। ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਦੇ ਮੁਤਾਬਕ, ਜੇਲ੍ਹ ਦੇ ਜਿਹੜੇ ਸੈੱਲ ਵਿਚ ਉਹਨਾਂ ਨੂੰ ਰੱਖਿਆ ਗਿਆ ਸੀ | Maryam Nawaz's replies to Imran's 'My name is Khan' tweet ਉੱਥੇ ਖੁਫ਼ੀਆ ਕੈਮਰੇ ਲਗਾਏ ਗਏ ਸਨ। ਇੱਥੋਂ ਤੱਕ ਕਿ ਉਹਨਾਂ ਦੇ ਵਾਸ਼ਰੂਮ ਵਿਚ ਵੀ ਕੈਮਰੇ ਲਗਾਏ ਗਏ ਸਨ। ਹਾਲ ਹੀ ਵਿਚ ਇਕ ਇੰਟਰਵਿਊ ਵਿਚ ਮਰਿਅਮ ਨੇ ਉਹਨਾਂ ਅਸੁਵਿਧਾਵਾਂ ਬਾਰੇ ਗੱਲ ਕੀਤੀ ਜੋ ਪਿਛਲੇ ਸਾਲਚੌ ਧਰੀ ਸ਼ੂਗਰ ਮਿੱਲਜ਼ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਉਹਨਾਂ ਨੂੰ ਜੇਲ੍ਹ ਵਿਚ ਝੱਲਣੀਆਂ ਪਈਆਂ ਸਨ। ਮਰਿਅਮ ਨੇ ਇਮਰਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ,''ਮੈਂ ਦੋ ਵਾਰ ਜੇਲ੍ਹ ਜਾ ਚੁੱਕੀ ਹਾਂ। Maryam Nawaz Loses Her Cool on Twitter in a Reply to Imran Khan! |  Brandsynario

 ਮਰਿਅਮ ਨੇ ਇਮਰਾਨ ਸਰਕਾਰ 'ਤੇ ਨਿਸ਼ਾਨਾ

ਜੇਕਰ ਮੈਂ ਹਿਰਾਸਤ ਵਿਚ ਰਹਿਣ ਦੌਰਾਨ ਆਪਣੇ ਅਤੇ ਹੋਰ ਕੈਦੀ ਔਰਤਾਂ ਦੇ ਨਾਲ ਹੋਣ ਵਾਲੇ ਵਿਵਹਾਰ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਾਂ ਤਾਂ ਉਹਨਾਂ ਨੂੰ ਆਪਣਾ ਚਿਹਰਾ ਲੁਕਾਉਣ ਲਈ ਜਗ੍ਹਾ ਨਹੀ ਮਿਲੇਗੀ।'' ਉਹਨਾਂ ਨੇ ਕਿਹਾ ਕਿ ਜੇਕਰ ਅਧਿਕਾਰੀ ਇਕ ਕਮਰੇ ਵਿਚ ਦਾਖਲ ਹੋ ਕੇ ਉਹਨਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਸਾਹਮਣੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ ਅਤੇ ਉਹਨਾਂ 'ਤੇ ਨਿੱਜੀ ਹਮਲੇ ਕਰ ਸਕਦੇ ਹਨ ਤਾਂ ਪਾਕਿਸਤਾਨ ਵਿਚ ਕੋਈ ਬੀਬੀ ਸੁਰੱਖਿਅਤ ਨਹੀਂ ਹੈ।ਜੀਓ ਨਿਊਜ਼ ਦੇ ਮੁਤਾਬਕ, ਮਰਿਅਮ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੰਵਿਧਾਨ ਦੇ ਦਾਇਰੇ ਵਿਚ ਸੈਨਾ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ।Don't pick fight with nation for incapable Imran Khan: Maryam 'requests  institutions' - Pakistan - DAWN.COM ਸਿਰਫ ਇਸ ਸ਼ਰਤ 'ਤੇ ਕਿ ਸੱਤਾ ਵਿਚ ਮੌਜੂਦ ਇਮਰਾਨ ਸਰਕਾਰ ਨੂੰ ਹਟਾਇਆ ਜਾਵੇ। ਮਰਿਅਮ ਨੇ ਅੱਗੇ ਕਿਹਾ ਕਿ ਉਹ ਸਰਕਾਰੀ ਸੰਸਥਾਵਾਂ ਦੇ ਖਿਲਾਫ਼ ਨਹੀਂ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੱਲਬਾਤ ਗੁਪਤ ਤਰੀਕੇ ਨਾਲ ਨਹੀਂ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਮੰਚ ਦੇ ਮਾਧਿਅਮ ਨਾਲ ਗੱਲਬਾਤ ਹੋ ਸਕਦੀ ਹੈ। ਪੀ.ਐੱਮ.ਐੱਲ.-ਐੱਨ. ਨੇਤਾ ਨੂੰ ਪਿਛਲੇ ਸਾਲ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।ਪੀ.ਐੱਮ.ਐੱਲ.-ਐੱਨ. ਨੇਤਾ ਨੂੰ ਪਿਛਲੇ ਸਾਲ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੋਰ ਪੜ੍ਹੋ :ਪਾਕਿ ਨੇ ਕੀਤੀ ਸੀਜ਼ ਫਾਇਰ ਦੀ ਉਲੰਘਣਾ,ਭਾਰਤੀ ਫੌਜ ਦੇ 4 ਜਵਾਨ ਸ਼ਹੀਦ 8 ਅੱਤਵਾਦੀ ਕੀਤੇ ਢੇਰ  

Related Post