ਮੌੜ ਮੰਡੀ ਧਮਾਕਾ ਮਾਮਲਾ:ਹਾਈਕੋਰਟ ਦੇ ਚੀਫ਼ ਜਸਟਿਸ ਨੇ ਪੰਜਾਬ ਪੁਲਿਸ ਦੀ ਸਟੇਟਸ ਰਿਪੋਰਟ 'ਤੇ ਨਾਖੁਸ਼ੀ ਜਤਾਈ

By  Shanker Badra August 2nd 2018 02:01 PM

ਮੌੜ ਮੰਡੀ ਧਮਾਕਾ ਮਾਮਲਾ:ਹਾਈਕੋਰਟ ਦੇ ਚੀਫ਼ ਜਸਟਿਸ ਨੇ ਪੰਜਾਬ ਪੁਲਿਸ ਦੀ ਸਟੇਟਸ ਰਿਪੋਰਟ 'ਤੇ ਨਾਖੁਸ਼ੀ ਜਤਾਈ:ਮੌੜ ਮੰਡੀ ਧਮਾਕਾ ਮਾਮਲੇ ਦੇ ਵਿੱਚ ਗੁਰਜੀਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਾਈ ਪਟੀਸ਼ਨ 'ਤੇ ਅੱਜ ਸੁਣਵਾਈ ਹੋਈ ਹੈ।Maur Mandi blast case in punjab and haryana high court Hearingਇਸ ਮਾਮਲੇ ਵਿੱਚ ਚੀਫ਼ ਜਸਟਿਸ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਸਟੇਟਸ ਰਿਪੋਰਟ 'ਤੇ ਨਾਖੁਸ਼ੀ ਜਤਾਈ ਹੈ।ਉਨ੍ਹਾਂ ਨੇ ਅਗਲੀ ਸੁਣਵਾਈ ਦੇ ਵਿੱਚ ਐੱਸ.ਆਈ.ਟੀ. ਟੀਮ ਦੇ ਮੁਖੀ ਨੂੰ ਪੇਸ਼ ਹੋਣ ਲਈ ਕਿਹਾ ਹੈ।ਇਸ ਮਾਮਲੇ ਵਿੱਚ ਡੀ.ਆਈ.ਜੀ.ਰਣਬੀਰ ਸਿੰਘ ਖੱਟੜਾ ਐੱਸ.ਆਈ.ਟੀ. ਟੀਮ ਦੇ ਮੁਖੀ ਹਨ।ਇਸ ਮਾਮਲੇ ਦੀ ਅਗਲੀ ਸੁਣਵਾਈ 21 ਅਗਸਤ ਨੂੰ ਹੋਵੇਗੀ।Maur Mandi blast case in punjab and haryana high court Hearingਦੱਸਣਯੋਗ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ 31 ਜਨਵਰੀ ਦੀ ਸ਼ਾਮ ਨੂੰ ਵਿਧਾਨ ਸਭਾ ਹਲਕਾ ਮੌੜ ਮੰਡੀ 'ਚ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਨੁੱਕੜ ਮੀਟਿੰਗ ਨੇੜੇ ਵੱਡਾ ਬਲਾਸਟ ਹੋ ਗਿਆ ਸੀ।ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ 4 ਦਿਨ ਪਹਿਲਾਂ ਹੀ ਇਹ ਬੰਬ ਧਮਾਕਾ ਹੋਇਆ ਸੀ।Maur Mandi blast case in punjab and haryana high court Hearingਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਮੌੜ ਮੰਡੀ ਵਿਖੇ ਨੁੱਕੜ ਮੀਟਿੰਗ ਦੌਰਾਨ ਹੋਏ 2 ਕਾਰ ਬੰਬ ਧਮਾਕਿਆਂ ਵਿਚ 7 ਲੋਕਾਂ ਦੀ ਮੌਤ ਹੋਈ ਸੀ, ਜਿਸ ਵਿੱਚ 5 ਬੱਚੇ ਵੀ ਸ਼ਾਮਿਲ ਸਨ। -PTCNews

Related Post