ਮਾਨਸੂਨ ਅਲਰਟ , ਇਹਨਾਂ ਥਾਵਾਂ 'ਤੇ ਭਾਰੀ ਮੀਂਹ ਦੇ ਸੰਕੇਤ ,15 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ

By  Jagroop Kaur June 13th 2021 11:01 AM

ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ਨੀਵਾਰ ਰਾਤ ਤੋਂ ਹੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਐਤਵਾਰ ਸਵੇਰੇ ਵੀ ਦਰਮਿਆਨੀ ਬਾਰਸ਼ ਹੋ ਰਹੀ ਹੈ ਜਿਸ ਨਾਲ ਤਾਪਮਾਨ 'ਚ ਗਿਰਾਵਟ ਹੋਣ ਨਾਲ ਗਰਮੀ ਤੋਂ ਨਿਜ਼ਾਤ ਮਿਲੀ ਹੈ। ਓਧਰ ਆਈਐਮਡੀ ਨੇ ਵੀ ਸੰਕੇਤ ਦਿੰਦਿਆਂ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਕਿਸੇ ਵੀ ਹਿੱਸੇ 'ਚ ਲੋਅ ਵਗਣ ਦੀ ਸੰਭਾਵਨਾ ਨਹੀਂ ਹੈ।weather-update-monsoon-entry-in-up-and-rain-alert-issued-for-very-heavy-rain-in-mumbai-today-Punjab-DelhiRead More : ਨਜਾਇਜ਼ ਸਬੰਧਾਂ ਦੇ ਦੋਸ਼ਾਂ ਤੋਂ ਪ੍ਰੇਸ਼ਾਨ ਗ੍ਰੰਥੀ ਤੇ ਮਹਿਲਾ ਨੇ ਚੁੱਕਿਆ...

ਮੌਸਮ ਵਿਭਾਗ ਨੇ ਦੱਸਿਆ ਦੇਸ਼ ਦੇ ਕਈ ਹਿੱਸਿਆਂ 'ਚ ਚੰਗੀ ਬਾਰਸ਼ ਹੋ ਰਹੀ ਹੈ। ਦੱਖਣ ਪੱਛਮੀ ਮਾਨਸੂਨ ਉੱਤਰ ਪੱਛਮੀ ਬੰਗਾਲ ਦੀ ਖਾੜੀ ਦੇ ਬਾਕੀ ਹਿੱਸਿਆਂ ਵੱਲ ਵੀ ਅੱਗੇ ਵਧ ਗਿਆ ਹੈ। ਇਹ ਓੜੀਸਾ ਦੇ ਕੁਝ ਹੋਰ ਹਿੱਸਿਆਂ, ਪੱਛਮੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ ਤੇ ਝਾਰਖੰਡ ਤੇ ਬਿਹਾਰ ਦੇ ਕੁਝ ਹਿੱਸਿਆਂ 'ਚ ਪਹੁੰਚ ਚੁੱਕਾ ਹੈ।

ਉੱਤਰ ਪ੍ਰਦੇਸ਼ 'ਚ ਮਾਨਸੂਨ ਦੀ ਆਮਦ ਦਾਇੰਤਜ਼ਾਰ ਖ਼ਤਮ ਹੋ ਗਿਆ ਹੈ। ਮੌਸਮ ਵਿਭਾਗ ਨੇ ਐਲਾਨ ਕਰ ਦਿੱਤਾ ਹੈ ਕਿ ਯੂਪੀ ਦੀ ਸਰਹੱਦ 'ਚ ਐਤਵਾਰ ਕਿਸੇ ਵੀ ਸਮੇਂ ਮਾਨਸੂਨ ਦਾਖਲ ਹੋ ਜਾਵੇਗਾ। ਸੂਬੇ ਦੇ ਉਹ ਜ਼ਿਲ੍ਹੇ ਜਿੰਨ੍ਹਾਂ ਦੀ ਹੱਦ ਬਿਹਾਰ ਨਾਲ ਲੱਗਦੀ ਹੈ ਉਹ ਬਾਰਸ਼ ਨਾਲ ਤਰ-ਬਤਰ ਹੋ ਜਾਣਗੇ।

Weather Forecast Today Update: Delhi NCR, Mumbai, Noida, Andhra Pradesh,  Kerala, Tamil Nadu, Weather alert by IMDREAD mORE : ਸੀਮੈਂਟ ਕਾਰੋਬਾਰ ‘ਚ ਹੋਈ ਅਡਾਨੀ ਦੀ ਐਂਟਰੀ,ਇਹਨਾਂ ਦਿੱਗਜਾਂ ਨੂੰ ਟੱਕਰ ਦੇਣ...

ਮਾਨਸੂਨ ਰਾਜਧਾਨੀ 'ਚ 15 ਜੂਨ ਤਕ ਦਸਤਕ ਦੇ ਸਕਦਾ ਹੈ। ਜੋ ਇਸ ਦੇ ਤੈਅ ਸਮੇਂ ਤੋਂ 12 ਦਿਨ ਪਹਿਲਾਂ ਹੈ। ਮੌਸਮ ਵਿਭਾਗ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਦੇ ਮੁਤਾਬਕ ਇਸ ਤੋਂ ਪਹਿਲੇ ਸਾਲ 2008 'ਚ ਵੀ ਦਿੱਲੀ 'ਚ ਮਾਨਸੂਨ ਦੀ ਦਸਤਕ 15 ਜੂਨ ਨੂੰ ਦਰਜ ਕੀਤੀ ਗਈ ਸੀ। ਇਸ ਵਾਰ ਮਾਨਸੂਨ ਆਉਣ ਦਾ ਸਮਾਂ 27 ਜੂਨ ਦੇ ਆਸਪਾਸ ਮੰਨਿਆ ਜਾ ਰਿਹਾ ਸੀ। ਪਰ ਦੱਖਣੀ ਪੱਛਮੀ ਮਾਨਸੂਨ ਦੀ ਵਜ੍ਹਾ ਨਾਲ ਇਹ 12 ਦਿਨ ਪਹਿਲਾਂ ਹੀ ਦਸਤਕ ਦੇ ਸਕਦਾ ਹੈ।

ਮਾਨਸੂਨ ਦੇ ਛੇਤੀ ਆਉਣ ਦੇ ਤਿੰਨ ਮੁੱਖ ਕਾਰਨ ਹਨ। ਇਸ 'ਚ ਵੱਡੇ ਖੇਤਰ 'ਚ ਬਾਰਸ਼ ਦਾ ਹੋਣਾ, ਜ਼ਿਆਦਾ ਬਾਰਸ਼ ਹੋਣਾ ਤੇ ਹਵਾਵਾਂ ਦਾ ਜਲਦੀ ਆਉਣਾ ਸ਼ਾਮਲ ਹੈ। 2013 'ਚ ਮਾਨਸੂਨ ਨੇ 16 ਜੂਨ ਤਕ ਪੂਰੇ ਦੇਸ਼ 'ਚ ਦਸਤਕ ਦੇ ਦਿੱਤੀ ਸੀ। ਮੁੰਬਈ ਤੇ ਆਸਪਾਸ ਦੇ ਇਲਾਕਿਆਂ 'ਚ ਮੌਸਮ ਵਿਭਾਗ ਨੇ ਬਹੁਤ ਤੇਜ਼ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਮਹਾਰਾਸ਼ਟਰ ਦੇ ਰਤਨਾਗਿਰੀ ਤੇ ਰਾਇਗੜ੍ਹ ਜ਼ਿਲ੍ਹੇ 'ਚ ਅੱਜ ਲਈ ਭਾਰੀ ਬਾਰਸ਼ ਦਾ ਰੈੱਡ ਅਲਰਟ ਜਾਰੀ ਹੈ।

Related Post