#MeToo ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਲਾ ਕਮਿਸ਼ਨ ਨੇ ਚੁੱਕਿਆ ਇਹ ਵੱਡਾ ਕਦਮ

By  Joshi October 19th 2018 08:23 AM -- Updated: October 19th 2018 08:24 AM

#MeToo ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਲਾ ਕਮਿਸ਼ਨ ਨੇ ਚੁੱਕਿਆ ਇਹ ਵੱਡਾ ਕਦਮ,ਨਵੀਂ ਦਿੱਲੀ: ਪਿਛਲੇ ਕੁੱਝ ਦਿਨਾਂ ਤੋਂ #MeToo ਦਾ ਮੁੱਦਾ ਕਾਫੀ ਭਖਿਆ ਹੋਇਆ ਹੈ, ਦਿਨ ਦੌਰਾਨ ਦੇਸ਼ ਦੀਆਂ ਔਰਤਾਂ ਉਹਨਾਂ ਨਾਲ ਹੋਏ ਯੋਨ ਸੋਸ਼ਣ ਦੀਆਂ ਘਟਨਾਵਾਂ ਨੂੰ ਸ਼ਰੇਆਮ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੀਆਂ ਹਨ,ਇਸ ਮਾਮਲੇ ਵਿੱਚ ਹੁਣ ਤੱਕ ਵੱਡੇ-ਵੱਡੇ ਬਾਲੀਵੁੱਡ ਸਿਤਾਰਿਆਂ ਦੇ ਨਾਮ ਵੀ ਸਾਹਮਣੇ ਆ ਚੁੱਕੇ ਹਨ। ਹੋਰ ਪੜ੍ਹੋ:ਅੰਬਾਲਾ ‘ਚ ਇੱਕ ਗਰੀਬ ਪਰਿਵਾਰ ਉੱਤੇ ਡਿੱਗੀ ਘਰ ਦੀ ਛੱਤ , 2 ਦੀ ਮੌਤ, ਚਾਰ ਜ਼ਖ਼ਮੀ ਇਸ ਸਬੰਧੀ ਮਹਿਲਾ ਕਮਿਸ਼ਨ ਵੱਲੋਂ ਵੱਡਾ ਕਦਮ ਚੁੱਕਦਿਆਂ ਔਰਤਾਂ ਲਈ ਇਕ ਵਿਸ਼ੇਸ਼ ਈਮੇਲ ਜਾਰੀ ਕੀਤੀ ਹੈ। ਜਿਸ ਦਾ ਐਡਰੈੱਸ ‘ਐੱਨ ਸੀ ਡਬਲਯੂ ਡਾਟ ਮੀ ਟੂ ਐਟ ਜੀ ਮੇਲ ਡਾਟ ਕਾਮ’ ਹੈ। ਨਾਲ ਹੀ ਔਰਤਾਂ ਨਾਲ ਹੋ ਰਹੇ ਯੋਨ ਸੋਸ਼ਣ ਨੂੰ ਕਮਿਸ਼ਨ ਨੇ ਗੰਭੀਰਤਾਂ ਨਾਲ ਲੈਂਦੇ ਹੋਏ ਕਿਹਾ ਹੈ ਕਿ ਔਰਤਾਂ ਨਾਲ ਹੋ ਰਹੀਆਂ ਅਜਿਹੀਆਂ ਘਟਨਾਵਾਂ ਦੇ ਮਾਮਲਿਆਂ ਵਿੱਚ ਕਮਿਸ਼ਨ ਢਿੱਲ ਨਹੀਂ ਵਰਤੇਗਾ ਅਤੇ ਆਰੋਪੀਆਂ ਨੂੰ ਸਜ਼ਾ ਦਿਵਾਏਗਾ। —PTC News

Related Post