ਅਮਰੀਕਾ ਦੀ ਲਾਈਟਵੇਟ ਮੁੱਕੇਬਾਜ਼ ਮਿਕੇਲਾ ਮੇਅਰ ਦਾ ਟੁੱਟਿਆ ਸੁਪਨਾ, ਮੁਕਾਬਲੇ ਤੋਂ 2 ਦਿਨ ਪਹਿਲਾਂ ਨਿਕਲੀ ਕੋਰੋਨਾ ਪਾਜ਼ੀਟਿਵ    

By  Shanker Badra June 9th 2020 01:29 PM -- Updated: June 9th 2020 01:31 PM

ਅਮਰੀਕਾ ਦੀ ਲਾਈਟਵੇਟ ਮੁੱਕੇਬਾਜ਼ ਮਿਕੇਲਾ ਮੇਅਰ ਦਾ ਟੁੱਟਿਆ ਸੁਪਨਾ, ਮੁਕਾਬਲੇ ਤੋਂ 2 ਦਿਨ ਪਹਿਲਾਂ ਨਿਕਲੀ ਕੋਰੋਨਾ ਪਾਜ਼ੀਟਿਵ  :ਵਾਸ਼ਿੰਗਟਨ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਅਮਰੀਕਾ ਦੀ ਲਾਈਟਵੇਟ ਮੁੱਕੇਬਾਜ਼ ਮਿਕੇਲਾ ਮੇਅਰਨੂੰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਕਾਰਨ ਉਹ ਦੋ ਦਿਨਾਂ ਬਾਅਦ ਹੋਣ ਵਾਲੇ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਸਕਦੀ, ਜੋ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਲਾਸ ਵੇਗਾਸ ਵਿਚ ਹੁਣ ਵਾਲਾ ਪ੍ਰਮੁੱਖ ਮੁੱਕੇਬਾਜ਼ ਮੁਕਾਬਲਾ ਸੀ। ਮਿਕੇਲਾ ਮੇਅਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹਨਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਉਹਨਾਂ ਨੇ ਮੰਗਲਵਾਰ ਨੂੰ ਐੱਮ.ਜੀ.ਐਫ ਗ੍ਰੈਂਡ ਗਾਰਡਨ ਐਰੇਨਾ ਵਿਚ ਹੈਲੇਨ ਜੋਸੇਫ ਨਾਲ ਭਿੜਣਾ ਸੀ। ਉਹਨਾਂ ਨੇ ਪੇਸ਼ੇਵਰ ਸਰਕੈਟ 'ਤੇ ਅਜੇ ਤੱਕ 12 ਮੁਕਾਬਲੇ ਲੜੇ ਹਨ 'ਤੇ ਸਾਰਿਆਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਇਹਨਾਂ ਵਿਚ ਪੰਜ ਮੁਕਾਬਲੇ ਉਹਨਾਂ ਨੇ ਨੋਕਆਊਟ 'ਚ ਜਿੱਤੇ ਹਨ। ਇਸ ਮੁੱਕੇਬਾਜ ਨੇ ਕਿਹਾ ਕਿ ਸ਼ਨੀਵਾਰ ਨੂੰ ਉਸਦੇ ਟੈਸਟ ਦੀ ਜਾਂਚ ਹੋਈ ਹੈ , ਜਿਸ ਵਿਚ ਉਹ ਕੋਰੋਨਾ ਸੰਕ੍ਰਮਿਤ ਪਾਈ ਗਈ ਹੈ। ਉਸਨੇ ਕਿਹਾ, ‘ਮੇਰੀ ਟੀਮ ਦੇ ਹੋਰ ਮੈਂਬਰਾਂ ਦੀ ਜਾਂਚ ਦੇ ਨਤੀਜੇ‘ ਨੇਗੈਟਿਵ ’ਆਏ ਹਨ। ਮੈਂ ਤੁਹਾਡੇ ਸਾਰਿਆਂ ਲਈ ਮੁੱਕੇਬਾਜ਼ੀ ਵਿਚ ਵਾਪਿਸ ਆਉਣ ਸੰਬੰਧੀ ਬਹੁਤ ਉਤਸੁਕ ਸੀ ਪਰ ਹੁਣ ਮੈਂ ਬੁਹਤ ਉਦਾਸ ਹਾਂ। -PTCNews

Related Post