ਯੂਕ੍ਰੇਨ 'ਚ ਫ਼ੌਜ ਦਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ , 22 ਲੋਕਾਂ ਦੀ ਮੌਤ

By  Shanker Badra September 26th 2020 11:11 AM

ਯੂਕ੍ਰੇਨ 'ਚ ਫ਼ੌਜ ਦਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ , 22 ਲੋਕਾਂ ਦੀ ਮੌਤ:ਮਾਸਕੋ : ਯੂਕ੍ਰੇਨ ਹਵਾਈ ਫ਼ੌਜ ਦਾ ਜਹਾਜ਼ ਏ.ਐੱਨ.-26 ਖਾਰਕਿਵ ਖੇਤਰ ਦੇ ਚੁਗੁਏਵ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਘਟਨਾ ਵਿੱਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ ,ਜਦਕਿ ਦੋ ਲੋਕ ਗੰਭੀਰ ਜ਼ਖਮੀ ਹਨ। ਇਸ ਦੌਰਾਨ ਕੁੱਝ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸੈਨਾ ਦੇ ਕਰੈਸ਼ ਹੋਏ ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 27 ਲੋਕ ਸਵਾਰ ਸਨ। [caption id="attachment_434323" align="aligncenter" width="299"] ਯੂਕ੍ਰੇਨ 'ਚ ਫ਼ੌਜ ਦਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ , 22 ਲੋਕਾਂ ਦੀ ਮੌਤ[/caption] ਜਾਣਕਾਰੀ ਅਨੁਸਾਰ ਜਹਾਜ਼ ਲੈਂਡਿੰਗ ਦੌਰਾਨ ਕ੍ਰੈਸ਼ ਹੋਇਆ ਹੈ। ਲੈਂਡਿੰਗ ਦੇ ਸਮੇਂ ਜਹਾਜ਼ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਜਹਾਜ਼ ਅੱਗ ਦੀਆਂ ਲਪਟਾਂ ਨਾਲ ਭੜਕਿਆ ਹੋਇਆ ਸੀ। ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ। ਯੂਕ੍ਰੇਨ ਦੇ ਸਰਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। [caption id="attachment_434322" align="aligncenter" width="300"] ਯੂਕ੍ਰੇਨ 'ਚ ਫ਼ੌਜ ਦਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ , 22 ਲੋਕਾਂ ਦੀ ਮੌਤ[/caption] ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਲੈਂਡਿੰਗ ਸਮੇਂ ਹਾਦਸਾਗ੍ਰਸ਼ਤ ਹੋਇਆ ਹੈ। ਜਾਣਕਾਰੀ ਅਨੁਸਾਰ ਹਾਲੇ ਤੱਕ 25 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਦੋ ਵਿਅਕਤੀ ਜ਼ਖਮੀ ਹੋਏ ਹਨ। ਜ਼ਖਮੀਆਂ ਦੀ ਸਥਿਤੀ ਗੰਭੀਰ ਹੈ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ। [caption id="attachment_434320" align="aligncenter" width="300"] ਯੂਕ੍ਰੇਨ 'ਚ ਫ਼ੌਜ ਦਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ , 22 ਲੋਕਾਂ ਦੀ ਮੌਤ[/caption] ਪ੍ਰਾਂਤ ਗਵਰਨਰ ਓਲੇਕਸੀ ਕੁਚਰ ਦੇ ਅਨੁਸਾਰ ਇਹ ਹਾਦਸਾ ਜਹਾਜ਼ ਦਾ ਇੰਜਣ ਫੇਲ੍ਹ ਹੋਣ ਦੀ ਵਜ੍ਹਾ ਕਾਰਨ ਵਾਪਰਿਆ ਹੈ। ਹਾਲੇ ਤੱਕ ਇਹ ਸਪੱਸ਼ਟ ਹੈ ਕਿ ਇਸ ਤੋਂ ਬਾਅਦ ਕੀ ਹੋਇਆ। ਇਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੋਵੇਗਾ।ਉਨ੍ਹਾਂ ਕਿਹਾ, ਅਸੀਂ ਪੂਰੇ ਹਾਲਾਤਾਂ ਤੇ ਹਾਦਸੇ ਦੀ ਵਜ੍ਹਾ ਦਾ ਪਤਾ ਲਾਉਣ ਲਈ ਤੁਰੰਤ ਇੱਕ ਕਮਿਸ਼ਨ ਦਾ ਗਠਨ ਕਰ ਰਹੇ ਹਨ। -PTCNews

Related Post