ਕੋਵਿਡ ICU ਤੋਂ ਬਾਹਰ ਆਏ ਮਿਲਖਾ ਸਿੰਘ, ਹਾਲਤ ਸਥਿਰ

By  Baljit Singh June 16th 2021 10:22 PM

ਚੰਡੀਗੜ੍ਹ- ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਕੋਵਿਡ ਆਈ. ਸੀ. ਯੂ. ਤੋਂ ਕੱਢ ਕੇ ਪੀ. ਜੀ. ਆਈ. ਐੱਮ. ਈ. ਆਰ. ਹਸਪਤਾਲ ਦੀ ਦੂਜੀ ਇਕਾਈ ਵਿਚ ਸ਼ਿਫਟ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: ਨੇਪਾਲ 'ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ ਤੇ 50 ਲੋਕ ਲਾਪਤਾ

ਮਿਲਖਾ ਸਿੰਘ ਪਿਛਲੇ ਮਹੀਨੇ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ। ਉਨ੍ਹਾਂ ਦੇ ਪਰਿਵਾਰ ਦੇ ਮੁਖੀ ਨੇ ਕਿਹਾ,‘‘ਮਿਲਖਾ ਜੀ ਦੀ ਹਾਲਤ ਸਥਿਰ ਹੈ ਅਤੇ ਉਹ ਕੋਵਿਡ ਆਈ. ਸੀ. ਯੂ. ਤੋਂ ਬਾਹਰ ਹਨ ਪਰ ਮੈਡੀਕਲ ਆਈ. ਸੀ. ਯੂ. ’ਚ ਹੀ ਹੈ। ਇਸ 'ਚ ਲਿਖਿਆ- ਤੁਹਾਡੀਆਂ ਲਗਾਤਾਰ ਦੁਆਵਾਂ ਦੇ ਲਈ ਧੰਨਵਾਦ। ਪੀ. ਜੀ. ਆਈ. ਐੱਮ. ਈ. ਆਰ. ਸੂਤਰਾਂ ਨੇ ਕਿਹਾ ਕਿ ਮਿਲਖਾ ਸਿੰਘ ਠੀਕ ਹਨ ਉਸਦੀ ਹਾਲਤ ਸਥਿਰ ਅਤੇ ਉਹ ਠੀਕ ਹੋ ਰਹੇ ਹਨ। ਸੂਤਰ ਨੇ ਕਿਹਾ ਕਿ ਉਸਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਆਈ. ਸੀ. ਯੂ. ਤੋਂ ਸ਼ਿਫਟ ਕੀਤਾ ਗਿਆ।

ਪੜੋ ਹੋਰ ਖਬਰਾਂ: ਪ੍ਰੇਮ ਸਬੰਧਾਂ ਦਾ ਦਰਦਨਾਕ ਅੰਤ, ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਜਾਨ

ਸੂਤਰਾਂ ਨੇ ਕਿਹਾ ਕਿ ਸੰਸਥਾ ਦੇ ਸੀਨੀਅਰ ਡਾਕਟਰਾਂ ਦੀ ਮੈਡੀਕਲ ਟੀਮ ਰੋਜ਼ਾਨਾ ਉਸਦੇ ਸਿਹਤ 'ਤੇ ਨਜ਼ਰ ਰੱਖ ਰਹੀ ਹੈ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ (85) ਵੀ ਪਤੀ ਦੇ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਪਾਜ਼ੇਟਿਵ ਹੋ ਗਈ ਸੀ। ਉਨ੍ਹਾਂ ਦਾ ਐਤਵਾਰ ਨੂੰ ਮੋਹਾਲੀ ਦੇ ਨਿਜੀ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ।

ਪੜੋ ਹੋਰ ਖਬਰਾਂ: ਪੰਜਾਬ ‘ਚ ਕੋਰੋਨਾ ਦੇ ਇੰਨੇ ਨਵੇਂ ਮਾਮਲੇ, 46 ਮਰੀਜ਼ਾਂ ਦੀ ਗਈ ਜਾਨ

-PTC News

Related Post