ਪ੍ਰੇਮ ਸਬੰਧਾਂ ਦਾ ਦਰਦਨਾਕ ਅੰਤ, ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਜਾਨ

ਫਰੀਦਕੋਟ: ਫਰੀਦਕੋਟ ਵਿਚ ਪ੍ਰੇਮ ਸਬੰਧਾਂ ਦੇ ਦਰਦਨਾਕ ਅੰਤ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਲੜਕੀ ਨੇ ਪ੍ਰੇਮੀ ਵਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।

ਪੜੋ ਹੋਰ ਖਬਰਾਂ: ਫਗਵਾੜਾ ‘ਚ ਬਸਪਾ ਤੇ SAD ਨੇ ਦਲਿਤ ਵਿਰੋਧੀ ਟਿੱਪਣੀ ‘ਤੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

ਮਿਲੀ ਜਾਣਕਾਰੀ ਮੁਤਾਬਕ ਲੜਕੀ ਨੇ ਫਰੀਦਕੋਟ ਵਿਚੋਂ ਲੰਘਦੀ ਰਾਜਸਥਾਨ ਨਹਿਰ ਵਿਚ ਬੀਤੇ ਦਿਨ ਛਾਲ ਮਾਰੀ ਸੀ ਤੇ ਅੱਜ ਦੂਜੇ ਦਿਨ ਉਸ ਦੀ ਲਾਸ਼ ਮਿਲੀ ਹੈ।

ਪੜੋ ਹੋਰ ਖਬਰਾਂ: 2 ਸਿੱਖ ਭਰਾਵਾਂ ਦੇ ਕਤਲ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਨੇ ਉੱਤਰਾਖੰਡ ਦੇ CM ਨੂੰ ਕੀਤੀ ਇਹ ਮੰਗ

ਓਧਰ ਪੀੜਤ ਪਰਿਵਾਰ ਨੇ ਫਰੀਦਕੋਟ ਦੀ ਡੋਗਰ ਬਸਤੀ ਦੇ ਰਹਿਣ ਵਾਲੇ ਇਕ ਨੌਜਵਾਨ ਉੱਤੇ ਲੜਕੀ ਨੂੰ ਮਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਹਨ। ਮ੍ਰਿਤਕ ਲੜਕੀ ਫਰੀਦਕੋਟ ਦੇ ਨੇੜਲੇ ਪਿੰਡ ਭਾਣਾ ਦੀ ਦੱਸੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਨੇਪਾਲ ‘ਚ ਹੜ੍ਹ ਕਾਰਨ 8 ਲੋਕਾਂ ਦੀ ਮੌਤ ਤੇ 50 ਲੋਕ ਲਾਪਤਾ

-PTC News