ਬਰਨਾਲਾ : ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਕੱਢੀਆਂ ਗੰਦੀਆਂ ਗਾਲਾਂ ,ਵੀਡੀਓ ਵਾਇਰਲ

By  Shanker Badra December 7th 2019 07:08 PM -- Updated: December 7th 2019 07:26 PM

ਬਰਨਾਲਾ : ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਕੱਢੀਆਂ ਗੰਦੀਆਂ ਗਾਲਾਂ ,ਵੀਡੀਓ ਵਾਇਰਲ:ਬਰਨਾਲਾ : ਟੈੱਟ ਪਾਸ ਬੇਰੁਜ਼ਗਾਰ (ਬੀਐੱਡ ਅਤੇ ਈਟੀਟੀ ) ਅਧਿਆਪਕ ਯੂਨੀਅਨ ਨੇ ਅੱਜ ਬਰਨਾਲਾ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਘਿਰਾਓ ਕੀਤਾ ਹੈ। ਓਥੇ ਬੇਰੁਜ਼ਗਾਰ ਅਧਿਆਪਕਾਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ।

Minister Vijay Inder Singla Protest Teachers Abuse ,Video viral ਬਰਨਾਲਾ :  ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰਦਰਸ਼ਨ ਕਰ ਰਹੇਅਧਿਆਪਕਾਂ ਨੂੰ ਕੱਢੀਆਂ ਗੰਦੀਆਂ ਗਾਲਾਂ ,ਵੀਡੀਓ ਵਾਇਰਲ

ਜਦੋਂ ਪ੍ਰਦਰਸ਼ਨ ਕਰ ਰਹੇਅਧਿਆਪਕਾਂ ਨੇ ਪੁਲੀਸ ਪ੍ਰਸ਼ਾਸਨ ਦੇ ਸਾਹਮਣੇ ਸਿੱਖਿਆ ਮੰਤਰੀ ਨੂੰ ਕਾਫ਼ੀ ਸਮਾਂ ਰੋਕ ਕੇ ਰੱਖਿਆ ਤਾਂਸਿੱਖਿਆ ਮੰਤਰੀ ਭੜਕ ਗਏ ਅਤੇ ਬੋਲ ਵਿਗੜ ਗਏ। ਇਸ ਮੌਕੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ,ਜਿਨ੍ਹਾਂ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਸਿੱਖਿਆ ਮੰਤਰੀ ਦੇ ਇਨ੍ਹਾਂ ਬੋਲਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Minister Vijay Inder Singla Protest Teachers Abuse ,Video viral ਬਰਨਾਲਾ :  ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਪ੍ਰਦਰਸ਼ਨ ਕਰ ਰਹੇਅਧਿਆਪਕਾਂ ਨੂੰ ਕੱਢੀਆਂ ਗੰਦੀਆਂ ਗਾਲਾਂ ,ਵੀਡੀਓ ਵਾਇਰਲ

ਇਸ ਵੀਡੀਓ ਵਿਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾਅਧਿਆਪਕਾਂ ਨੂੰ ਗੰਦੀਆਂ ਗਾਲਾਂ ਕੱਢ ਕੇ ਪੁਲਿਸ ਨੂੰ ਹੁਕਮ ਦੇ ਰਹੇ ਹਨ ਕਿ ਇਨ੍ਹਾਂ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰੋ। ਸਿੱਖਿਆ ਮੰਤਰੀ ਨੇ ਜੋ ਭੱਦੀ ਸ਼ਬਦਾਵਲੀ ਵਰਤੀ ਹੈ ,ਉਹ ਅਸੀਂ ਖ਼ਬਰ 'ਚ ਲਿਖ ਨਹੀਂ ਸਕਦੇ ਪਰ ਮੰਤਰੀ ਨੂੰ ਅਜਿਹੀ ਸ਼ਬਾਦਵਲੀ ਸੋਭਾ ਨਹੀਂ ਦਿੰਦੀ।

-PTCNews

Related Post