ਮੰਤਰੀਆਂ ਲਈ ਨਵਾਂ ਫਰਮਾਨ ! ਹੁਣ ਮੰਤਰੀ ਕੈਬਨਿਟ ਮੀਟਿੰਗ ’ਚ ਨਹੀਂ ਲਿਜਾ ਸਕਦੇ ਮੋਬਾਇਲ

By  Shanker Badra June 1st 2019 05:33 PM

ਮੰਤਰੀਆਂ ਲਈ ਨਵਾਂ ਫਰਮਾਨ ! ਹੁਣ ਮੰਤਰੀ ਕੈਬਨਿਟ ਮੀਟਿੰਗ ’ਚ ਨਹੀਂ ਲਿਜਾ ਸਕਦੇ ਮੋਬਾਇਲ:ਯੂਪੀ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ।ਉੱਤਰ ਪ੍ਰਦੇਸ਼ ਸਰਕਾਰ ਨੇ ਕੈਬਨਿਟ ਮੀਟਿੰਗ ਦੇ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ।ਜਿਸ ਦੇ ਲਈ ਮੰਤਰੀਆਂ ਨੂੰ ਹੁਣ ਮੋਬਾਇਲ ਫੋਨ ਮੰਤਰੀ ਮੰਡਲ ਤੋਂ ਬਾਹਰ ਰੱਖਕੇ ਜਾਣਾ ਹੋਵੇਗਾ। [caption id="attachment_302455" align="aligncenter" width="300"]Ministers cabinet meeting during can't use mobile phones : Yogi Adityanath
ਮੰਤਰੀਆਂ ਲਈ ਨਵਾਂ ਫਰਮਾਨ ! ਹੁਣ ਮੰਤਰੀ ਕੈਬਨਿਟ ਮੀਟਿੰਗ ’ਚ ਨਹੀਂ ਲਿਜਾ ਸਕਦੇ ਮੋਬਾਇਲ[/caption] ਇਹ ਫ਼ੈਸਲਾ ਇਸ ਕਰਕੇ ਲਿਆ ਹੈ ਕਿ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿਚ ਹੋਣ ਵਾਲੀ ਚਰਚਾ ਪੂਰੀ ਗੰਭੀਰਤਾ ਤੇ ਬਿਨਾਂ ਕਿਸੇ ਵਿਘਨ ਦੇ ਹੋਵੇ , ਕਿਉਂਕਿ ਮੰਤਰੀ ਮੰਡਲ ਦੇ ਮੈਂਬਰਾਂ ਵਿਚ ਮੋਬਾਇਲ ਫੋਨ ਅਚਾਨਕ ਵਜਣ ਨਾਲ ਮੀਟਿੰਗ ਵਿਚ ਮੁਸ਼ਕਲ ਆਉਂਦੀ ਹੈ। [caption id="attachment_302454" align="aligncenter" width="300"]Ministers cabinet meeting during can't use mobile phones : Yogi Adityanath
ਮੰਤਰੀਆਂ ਲਈ ਨਵਾਂ ਫਰਮਾਨ ! ਹੁਣ ਮੰਤਰੀ ਕੈਬਨਿਟ ਮੀਟਿੰਗ ’ਚ ਨਹੀਂ ਲਿਜਾ ਸਕਦੇ ਮੋਬਾਇਲ[/caption] ਇਸ ਸਬੰਧੀ ਮੁੱਖ ਸਕੱਤਰ ਅਨੂਪ ਚੰਦਰ ਪਾਂਡੇ ਨੇ ਇਕ ਆਦੇਸ਼ ਜਾਰੀ ਕੀਤਾ ਹੈ।ਇਸ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਲੋਕ ਭਵਨ ਸਥਿਤ ਮੰਤਰੀ ਪਰਿਸ਼ਦ ਕਮਰੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਮੋਬਾਇਲ ਨਾ ਲੈ ਕੇ ਜਾਇਆ ਜਾਵੇ।ਸਾਰੇ ਲੋਕ ਮੁੱਖ ਮੰਤਰੀ ਦੇ ਨਿਰਦੇਸ਼ਾਂ ਦਾ ਪਾਲਣ ਕਰਨ।ਇਹ ਪੱਤਰ ਉਪ ਮੁੱਖ ਮੰਤਰੀ, ਸਾਰੇ ਕੈਬਨਿਟ ਮਤਰੀ, ਸਤੁੰਤਰ ਪ੍ਰਭਾਰ ਦੇ ਰਾਜ ਮੰਤਰੀ ਤੇ ਰਾਜ ਮੰਤਰੀਆਂ ਦੇ ਨਿੱਜੀ ਸਕੱਤਰਾਂ ਨੂੰ ਭੇਜਿਆ ਗਿਆ ਹੈ। [caption id="attachment_302456" align="aligncenter" width="300"]Ministers cabinet meeting during can't use mobile phones : Yogi Adityanath
ਮੰਤਰੀਆਂ ਲਈ ਨਵਾਂ ਫਰਮਾਨ ! ਹੁਣ ਮੰਤਰੀ ਕੈਬਨਿਟ ਮੀਟਿੰਗ ’ਚ ਨਹੀਂ ਲਿਜਾ ਸਕਦੇ ਮੋਬਾਇਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡਾ. ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਕੀਤਾ ਪਹਿਲਾ ਟਵੀਟ , ਸੁਸ਼ਮਾ ਸਵਰਾਜ ਬਾਰੇ ਲਿਖੀ ਇਹ ਗੱਲ ਜਦੋਂ ਮੰਤਰੀ ਮੰਤਰੀ ਪਰਿਸ਼ਦ ਕਮਰੇ ਵਿਚ ਸੀਐਮ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਜਾਣਗੇ ਤਾਂ ਉਹ ਮੋਬਾਇਲ ਫੋਨ ਟੋਕਨ ਲੈ ਕੇ ਬਾਹਰ ਜਮ੍ਹਾਂ ਕਰਾਉਣਗੇ ਅਤੇ ਬਾਅਦ ਵਿੱਚ ਟੋਕਨ ਰਾਹੀਂ ਉਸ ਨੂੰ ਵਾਪਸ ਲੈ ਸਕਣਗੇ।ਇਸ ਦੀ ਜ਼ਿੰਮੇਵਾਰੀ ਜਨਰਲ ਪ੍ਰਸ਼ਾਸਨ ਵਿਭਾਗ ਨੂੰ ਦਿੱਤੀ ਗਈ ਹੈ। -PTCNews

Related Post