ਸ਼ਰਾਬ ਸਸਤੀ ਹੋਣ ਮਗਰੋਂ ਆਹਤੇ 'ਤੇ ਲੋਕਾਂ ਨੂੰ ਨਸੀਹਤ ਦੇਣ ਪੁੱਜੇ ਵਿਧਾਇਕ ਸੇਖੋਂ

By  Ravinder Singh June 11th 2022 09:27 PM

ਫਰੀਦਕੋਟ : ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਬਕਾਰੀ ਨੀਤੀ ਵਿੱਚ ਬਦਲਾਅ ਕਰਨ ਤੋਂ ਬਾਅਦ ਸ਼ਰਾਬ ਦੇ ਰੇਟਾਂ ਵਿੱਚ ਭਾਰੀ ਕਮੀ ਆਈ ਜਿਸ ਤੋਂ ਬਾਅਦ ਸ਼ਰਾਬ ਪੀਣ ਵਾਲਿਆਂ ਨੂੰ ਤਾਂ ਖੁਸ਼ੀ ਹੋਣੀ ਹੀ ਸੀ ਨਾਲ ਹੀ ਆਮ ਆਦਮੀ ਪਾਰਟੀ ਗੇ ਵਿਧਾਇਕ ਵੀ ਕਾਫੀ ਖ਼ੁਸ਼ ਨਜ਼ਰ ਆ ਰਹੇ ਹਨ।

ਸ਼ਰਾਬ ਸਸਤੀ ਹੋਣ ਮਗਰੋਂ ਆਹਤੇ 'ਤੇ ਲੋਕਾਂ ਨੂੰ ਨਸੀਹਤ ਦੇਣ ਪੁੱਜੇ ਵਿਧਾਇਕ ਸੇਖੋਂਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਰਾਬ ਦੇ ਠੇਕੇ ਨਾਲ ਬਣੇ ਅਹਾਤੇ ਵਿੱਚ ਪੁੱਜ ਗਏ ਜਿਥੇ ਉਨ੍ਹਾਂ ਵੱਲੋਂ ਅਹਾਤੇ ਵਿੱਚ ਸ਼ਰਾਬ ਪੀਣ ਵਾਲਿਆਂ ਨਾਲ ਸਰਕਾਰ ਦੀ ਸ਼ਰਾਬ ਸਬੰਧੀ ਨਵੀਂ ਨੀਤੀ ਬਾਰੇ ਗੱਲਬਾਤ ਕਰ ਲੋਕਾਂ ਦੀ ਰਾਏ ਲਈ ਤੇ ਸੂਬੇ ਅੰਦਰ ਸ਼ਰਾਬ ਸਸਤੀ ਹੋਣ ਨੂੰ ਲੈ ਕੇ ਲੋਕ ਕਿੰਨੇ ਖੁਸ਼ ਨੇ ਇਹ ਜਾਨਣ ਦੀ ਕੋਸ਼ਿਸ ਕੀਤੀ ਨਾਲ ਉਹ ਸ਼ਰਾਬ ਪੀਣ ਵਾਲਿਆਂ ਨੂੰ ਨਸੀਹਤ ਵੀ ਦਿੰਦੇ ਨਜ਼ਰ ਆਏ ਕਿ ਉਹ ਸ਼ਰਾਬ ਨਾ ਪੀਣ ਪਰ ਫਿਰ ਵੀ ਜੇ ਨਹੀਂ ਰਹਿ ਸਕਦੇ ਤਾਂ ਘੱਟ ਪੀਣ, ਮਤਲਬ ਕਿ ਸ਼ਰਾਬ ਸਸਤੀ ਹੋਈ ਇਸ ਦਾ ਮਤਲਬ ਇਹ ਨਹੀਂ ਕੇ ਜ਼ਿਆਦਾ ਪੀਣ ਲੱਗ ਪੈਣ।

ਸਗੋਂ ਜੋ ਪੈਸੇ ਹੁਣ ਉਹ ਸ਼ਰਾਬ ਵਿਚੋਂ ਬਚਾਉਣਗੇ ਉਸਨੂੰ ਘਰ ਦੇ ਖਰਚੇ ਲਈ ਬਚਾ ਕੇ ਲੈ ਕੇ ਜਾਣ। ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀ ਰਾਏ ਜਾਨਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਫਰਜ਼ ਹੈ ਕਿ ਉਹ ਲੋਕਾਂ ਨੂੰ ਹਰੇਕ ਚੀਜ਼ ਸਸਤੀ ਮੁਹੱਈਆ ਕਰਵਾਏ। ਇਸ ਤਹਿਤ ਸ਼ਰਾਬ ਸਸਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਨਜ਼ਰ ਨਾ ਲੱਗੇ ਮੇਰੀ ਸਰਕਾਰ ਨੂੰ....ਗਾਉਂਦੇ ਵਿਧਾਇਕ ਦੇਵ ਮਾਨ ਦੀ ਵੀਡੀਓ ਹੋਈ ਵਾਇਰਲ

Related Post