ਬਜਟ ਤੋਂ ਬਾਅਦ ਆਈਫੋਨ ਖਰੀਦਣ ਦੇ ਚਾਹਵਾਨਾਂ ਹੱਥ ਲੱਗੀ ਨਿਰਾਸ਼ਾ

By  Joshi February 5th 2018 06:52 PM -- Updated: February 5th 2018 07:09 PM

Mobile Iphone cost increases after Union Budget 2018: 1 ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਸਰਕਾਰ ਨੇ ਆਈਫੋਨ ਮੋਬਾਈਲ ਫੋਨਾਂ 'ਤੇ ਡਿਊਟੀ 15 ਤੋਂ ਵਧਾ ਕੇ 20 ਫੀਸਦੀ ਕਰ ਦਿੱਤੀ ਹੈ। ਜਿਸ ਨਾਲ ਐਪਲ ਨੇ ਆਪਣੇ ਮੋਬਾਇਲ ਫੋਨਾਂ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ ਔਸਤ 3 ਫੀਸਦੀ ਵਾਧਾ ਕਰ ਦਿੱਤਾ ਹੈ।

ਆਈਫੋਨ 6 ਅਤੇ ਆਈਫੋਨ 6-ਐੱਸ ਦੇ ਸ਼ੁਰੂਆਤੀ ਮੁੱਲ 1,100 ਰੁਪਏ ਅਤੇ 1,350 ਰੁਪਏ ਵਧਾ ਕੇ 31,900 ਅਤੇ 42,900 ਰੁਪਏ ਕਰ ਦਿੱਤਾ ਹੈ। ਨਾਲ ਹੀ ਆਈਫੋਨ ਐਕਸ 256-ਜੀਬੀ ਦੀ ਕੀਮਤ 3,000-3,200 ਰੁਪਏ ਵਧ ਕੇ 1,05,720 ਰੁਪਏ ਤੋਂ 1,08,930 ਰੁਪਏ ਹੋ ਗਈ ਹੈ।

Mobile Iphone cost increases after Union Budget 2018ਆਈਫੋਨ 7 ਦੀ ਕੀਮਤ ਵਧਾ ਕੇ 52370 ਰੁਪਏ ਕਰ ਦਿੱਤੀ ਹੈ। ਭਾਰਤ ਵਿੱਚ ਵਿਕਣ ਵਾਲੇ ਐਪਲ ਦੇ 16 ਮਾਡਲਾਂ ਵਿੱਚੋਂ ਆਈਫੋਨ 6 ਦੀ ਕੀਮਤ ਵਿੱਚ ਜ਼ਿਆਦਾ ਵਾਧਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਧਾ ਭਾਰਤ ਵਿੱਚ ਬਣਨ ਵਾਲੇ ਐਪਲ ਦੇ ਸਭ ਤੋਂ ਸਸਤੇ ਆਈਫੋਨ ਐੱਸ. ਈ. 'ਤੇ ਲਾਗੂ ਨਹੀਂ ਕੀਤਾ ਜਾਵੇਗਾ।

ਪਿਛਲੇ ਤਿੰਨ ਮਹੀਨਿਆਂ ਵਿੱਚ ਦੋ ਵਾਰ ਇੰਪੋਰਟ ਡਿਊਟੀ ਵਿੱਚ ਵਾਧਾ ਕੀਤਾ ਗਿਆ ਹੈ, ਦਸੰਬਰ ਵਿੱਚ ਸਰਕਾਰ ਵੱਲੋਂ ਇਸ ਡਿਊਟੀ ਨੂੰ 10 ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਸੀ।

—PTC News

Related Post