ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਦੁਕਾਨਾਂ ! ਫਰੀਦਕੋਟ ਦੀ ਮਾਡਰਨ ਜੇਲ੍ਹ 'ਚੋਂ ਫਿਰ ਮਿਲੇ ਮੋਬਾਈਲ

By  Jashan A February 19th 2020 02:09 PM

ਫਰੀਦਕੋਟ: ਪੰਜਾਬ ਦੀਆਂ ਜੇਲ੍ਹਾਂ 'ਚ ਲਗਾਤਾਰ ਮੋਬਾਈਲ ਫੋਨਾਂ ਦੇ ਬਰਾਮਦ ਹੋਣ ਕਾਰਨ ਪੁਲਿਸ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਆਏ ਦਿਨ ਦਿਨ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਮਿਲ ਰਹੇ ਹਨ। ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿਥੇ ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚੋਂ 2 ਦਿਨਾਂ 'ਚ 7 ਮੋਬਾਈਲ ਫੋਨ ਬਰਾਮਦ ਹੋਏ ਹਨ। Mobile Phone recovered from Faridkot jail ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਕੈਦੀਆਂ ਦੀਆਂ ਬੈਰਕਾਂ ਵਿਚੋਂ 4 ਮੋਬਾਈਲ ਬਰਾਮਦ ਕੀਤੇ, ਜਿਸ ਦੌਰਾਨ ਪੁਲਿਸ ਨੇ 3 ਕੈਦੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਹੋਰ ਪੜ੍ਹੋ: ਸਟਾਰ ਬਣਨ ਮਗਰੋਂ ਰਾਨੂ ਮੰਡਲ ਦੇ ਬਦਲੇ ਤੇਵਰ, ਪ੍ਰਸ਼ੰਸਕ ਨਾਲ ਕੀਤੀ ਬਦਸਲੂਕੀ (ਵੀਡੀਓ) Mobile Phone recovered from Faridkot jail ਉਥੇ ਹੀ ਅਧਿਕਾਰੀਆਂ ਨੇ 3 ਲਾਵਾਰਿਸ ਮੋਬਾਇਲ ਮਿਲਣ 'ਤੇ ਅਣਪਛਾਤੇ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Mobile Phone recovered from Faridkot jail ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਫਰੀਦਕੋਟ ਜੇਲ੍ਹ ਵਿੱਚੋਂ ਵੱਡੀ ਗਿਣਤੀ 'ਚ ਮੋਬਾਈਲ ਫੋਨ ਬਰਾਮਦ ਹੋਏ ਹਨ, ਇਸੇ ਤਰ੍ਹਾਂ ਫਿਰੋਜ਼ਪੁਰ, ਪਟਿਆਲਾ, ਨਾਭਾ ਦੀ ਨਵੀਂ ਜੇਲ੍ਹ ਅਤੇ ਨਾਭਾ ਅਤਿ ਸੁਰੱਖਿਅਤ ਜੇਲ੍ਹ ਵਿੱਚੋਂ ਪੁਲਿਸ ਪ੍ਰਸ਼ਾਸਨ ਨੇ ਵੱਡੀ ਮਾਤਰਾ 'ਚ ਮੋਬਾਈਲ ਫੋਨ ਬਰਾਮਦ ਕੀਤੇ ਹਨ। ਆਏ ਦਿਨ ਮੋਬਾਈਲ ਫੋਨਾਂ ਦੇ ਮਿਲਣ ਕਾਰਨ ਇੰਝ ਜਾਪ ਰਿਹਾ ਹੈ ਕਿ ਪੰਜਾਬ ਦੀਨਾ ਜੇਲ੍ਹਾਂ ਹੁਣ ਮੋਬਾਈਲ ਫੋਨ ਸ਼ੋਅਰੂਮ ਬਣ ਗਈਆਂ ਹਨ। -PTC News

Related Post