ਮੋਦੀ ਸਰਕਾਰ ਵੱਲੋਂ 30 ਲੱਖ ਕਰਮਚਾਰੀਆਂ ਨੂੰ ਮਿਲੇਗਾ ਦੀਵਾਲੀ 'ਤੇ ਵੱਡਾ ਤੋਹਫ਼ਾ

By  Jagroop Kaur October 21st 2020 07:02 PM -- Updated: October 21st 2020 07:28 PM

ਤਿਉਹਾਰਾਂ ਦਾ ਮੌਸਮ ਆ ਗਿਆ ਹੈ , ਅਤੇ ਇਸ ਦੁਰਨ ਸਾਲ ਭਰ ਕੰਮ ਕਰਨ ਵਾਲੇ ਪ੍ਰਾਈਵੇਟ ਅਤੇ ਸਰਕਾਰੀ ਕਾਮਿਆਂ ਨੂੰ ਉੱਮੀਦ ਹੁੰਦੀ ਹੈ ਉਨ੍ਹਾਂ ਦੀ ਮੇਹਨਤ ਦਾ ਮੁੱਲ ਮੋੜਨ ਦੀ ਅਤੇ ਟੌਫ ਮਿਲਣ ਦੀ , ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਵਿਚ ਵੱਡਾ ਫੈਸਲਾ ਲਿਆ ਗਿਆ ਜਿਸ 'ਚ ਕੈਬਨਿਟ ਨੇ 30 ਲੱਖ ਸਰਕਾਰੀ ਕਾਮਿਆਂ ਨੂੰ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ।ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਡੀ.ਬੀ.ਟੀ. ਯਾਨੀ ਡਾਇਰੈਕਟ ਬੈਨੇਫਿਟ ਟਰਾਂਸਫਰ ਜ਼ਰੀਏ ਸਿੱਧਾ ਕਾਮਿਆਂ ਦੇ ਖਾਤਿਆਂ ਵਿਚ ਪੈਸੇ ਟਰਾਂਸਫਰ ਕੀਤੇ ਜਾਣਗੇ। [caption id="attachment_442244" align="aligncenter" width="365"]30 lakh employee gets bonus 30 lakh employee gets bonus[/caption] ਦੁਸ਼ਹਿਰੇ ਜਾਂ ਦੂਰਗਾ ਪੂਜਾ ਤੋਂ ਪਹਿਲਾਂ ਹੀ 30 ਲੱਖ ਕੇਂਦਰ ਸਰਕਾਰ ਦੇ ਕਾਮਿਆਂ ਨੂੰ 3737 ਕਰੋੜ ਰੁਪਏ ਦੇ ਬੋਨਸ ਦਾ ਭੁਗਤਾਨ ਤੁਰੰਤ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਤੁਰੰਤ ਪੈਸੇ ਟਰਾਂਸਫਰ ਕਰਣ ਦਾ ਹੁਕਮ ਵੀ ਦੇ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਣ ਨੇ ਸਰਕਾਰੀ ਕਾਮਿਆਂ ਲਈ ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਦੀ ਸ਼ੁਰੂਆਤ ਕਰਣ ਦੀ ਘੋਸ਼ਣਾ ਕੀਤੀ।Cabinet Govt Bonus Cabinet Govt Bonusਇਸ ਜ਼ਰੀਰੇ ਕਾਮੇ ਐਡਵਾਂਸ ਵਿਚ 10 ਹਜ਼ਾਰ ਰੁਪਏ ਲੈ ਸਕਣਗੇ। ਕੋਵਿਡ-19 ਦਾ ਅਰਥ ਵਿਵਸਥਾ 'ਤੇ ਅਸਰ ਵੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਪੈਸ਼ਲ LTC ਕੈਸ਼ ਸਕੀਮ ਦਾ ਵੀ ਐਲਾਨ ਕੀਤਾ ਹੈ। ਇਸ ਦਾ ਫ਼ਾਇਦਾ ਕੇਂਦਰ ਸਰਕਾਰ ਦੇ ਕਾਮਿਆਂ ਨੂੰ ਮਿਲੇਗਾ। ਇਸ ਸਕੀਮ ਵਿਚ ਐਲ.ਟੀ.ਏ. ਦੇ ਬਦਲੇ ਕਾਮਿਆਂ ਨੂੰ ਕੈਸ਼ ਵਾਊਚਰ ਮਿਲੇਗਾ। ਹਾਲਾਂਕਿ ਇਸ ਦਾ ਇਸਤੇਮਾਲ 31 ਮਾਰਚ 2021 ਤੋਂ ਪਹਿਲਾਂ ਕਰਣਾ ਹੋਵੇਗਾ।Ahead of festive season, PM Modi to launch campaign to counter Covid complacency | India News,The Indian Expressਕੌਣ-ਕੌਣ ਚੁੱਕ ਸਕਦਾ ਹੈ ਸਪੈਸ਼ਨ ਫੈਸਟੀਵਲ ਐਡਵਾਂਸ ਸਕੀਮ ਦਾ ਫ਼ਾਇਦਾ: ਕੇਂਦਰੀ ਕਾਮੇ ਇਸ ਸਕੀਮ ਦਾ ਫ਼ਾਇਦੇ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਕਾਮੇ ਵੀ ਇਸ ਫ਼ਾਇਦਾ ਚੁੱਕ ਸਕਦੇ ਹਨ ਪਰ ਸੂਬਾ ਸਰਕਾਰ ਨੂੰ ਇਹ ਪ੍ਰਸਤਾਵ ਮੰਨਣੇ ਹੋਣਗੇ। ਇਸ ਸਕੀਮ ਦਾ ਫ਼ਾਇਦਾ ਲੈਣ ਲਈ ਕਾਮਿਆਂ ਨੂੰ ਰੁਪੇ ਪ੍ਰੀ-ਪੇਡ ਕਾਰਡ ਮਿਲੇਗਾ। ਇਹ ਪਹਿਲਾਂ ਤੋਂ ਰੀਚਾਰਜ ਹੋਵੇਗਾ। ਇਸ ਵਿਚ 10,000 ਰੁਪਏ ਮਿਲਣਗੇ। ਨਾਲ ਹੀ ਇਸ 'ਤੇ ਲੱਗਣ ਵਾਲੇ ਸਾਰੇ ਬੈਂਕ ਚਾਰਜਸ ਵੀ ਸਰਕਾਰ ਹੀ ਦੇਵੇਗੀ। ਇਹ ਫੈਸਟਿਵ ਐਡਵਾਂਸ 31 ਮਾਰਚ 2021 ਤੱਕ ਖ਼ਰਚ ਕਰਣਾ ਹੋਵੇਗਾ। ਐਡਵਾਂਸ ਵਿਚ ਲਈ ਗਈ ਰਕਮ ਨੂੰ ਕਾਮੇ 10 ਮਹੀਨੇ ਵਿਚ ਵਾਪਸ ਕਰ ਸਕਦੇ ਹਨ। ਯਾਨੀ ਹਜ਼ਾਰ ਰੁਪਏ ਮਹੀਨੇ ਦੀ ਕਿਸ਼ਤ ਚੁਕਾਉਣੀ ਹੋਵੇਗੀ।

Related Post