ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ , ਕਰਵਾਇਆ ਸੀ ਪ੍ਰੇਮ ਵਿਆਹ

By  Shanker Badra July 12th 2019 09:25 PM

ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ , ਕਰਵਾਇਆ ਸੀ ਪ੍ਰੇਮ ਵਿਆਹ:ਮੋਗਾ : ਮੋਗਾ ਦੇ ਬੇਦੀ ਨਗਰ 'ਚ ਅੱਜ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਜਦੋਂ ਜੋਤੀ ਨਾਮਕ ਔਰਤ ਆਪਣੀਆਂ ਦੋ ਬੇਟੀਆਂ ਨੂੰ ਸਕੂਲ ਛੱਡ ਕੇ ਘਰ ਪਰਤ ਰਹੀ ਸੀ ਤਾਂ ਉਸ ਦੇ ਪਤੀ ਸੰਜੂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕਾ ਦਾ ਪਤੀ ਫਰਾਰ ਹੋ ਗਿਆ ਹੈ। [caption id="attachment_317707" align="aligncenter" width="300"]Moga Bedi town One person his wife Sharp weapons With Muder ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ , ਕਰਵਾਇਆ ਸੀ ਪ੍ਰੇਮ ਵਿਆਹ[/caption] ਮਿਲੀ ਜਾਣਕਾਰੀ ਮੁਤਾਬਕ ਸਥਾਨਕ ਬੇਦੀ ਨਗਰ ਵਿੱਚ ਰਹਿਣ ਵਾਲੀ ਜੋਤੀ ਲਗਪਗ 10-11 ਸਾਲ ਪਹਿਲਾਂ ਬੇਦੀ ਨਗਰ 'ਚ ਹੀ ਇਕ ਫੈਕਟਰੀ 'ਚ ਕੰਮ ਕਰਦੀ ਸੀ। ਇਸ ਦੌਰਾਨ ਉੱਥੇ ਉਸ ਦੀ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਨਗੀਨਾ ਤਹਿਸੀਲ ਨਿਵਾਸੀ ਸੰਜੈ ਕੁਮਾਰ ਦੇ ਨਾਲ ਦੋਸਤੀ ਹੋ ਗਈ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ ਤੇ ਦੋਵਾਂ ਨੇ ਵਿਆਹ ਕਰਾ ਲਿਆ। ਉਨ੍ਹਾਂ ਕੋਲ ਇੱਕ ਮੁੰਡਾ ਤੇ ਕੁੜੀ ਹੈ। [caption id="attachment_317706" align="aligncenter" width="300"]Moga Bedi town One person his wife Sharp weapons With Muder ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ , ਕਰਵਾਇਆ ਸੀ ਪ੍ਰੇਮ ਵਿਆਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਵਿਆਹ ਸਮਾਗਮ ‘ਚ 12 ਸਾਲਾ ਬੱਚੇ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ , 9 ਲੋਕਾਂ ਦੀ ਮੌਤ, ਕਈ ਜ਼ਖ਼ਮੀ ਦੱਸਿਆ ਜਾਂਦਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਜੋਤੀ ਦਾ ਆਪਣੇ ਪਤੀ ਸੰਜੈ ਕੁਮਾਰ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਵਿਵਾਦ ਤੋਂ ਬਾਅਦ ਜੋਤੀ ਆਪਣੇ ਪੇਕੇ ਆ ਕੇ ਰਹਿਣ ਲੱਗੀ ਸੀ।ਜਦੋਂ ਅੱਜ ਸਵੇਰੇ ਜੋਤੀ ਆਪਣੇ ਦੋਵੇਂ ਬੱਚੇ ਸਕੂਲ ਛੱਡਣ ਤੋਂ ਬਾਅਦ ਵਾਪਸ ਘਰ ਆ ਰਹੀ ਸੀ। ਇਸ ਦੌਰਾਨ ਸੰਜੈ ਨੇ ਆਪਣੀ ਪਤਨੀ ਨੂੰ ਰਸਤੇ 'ਚ ਰੋਕਿਆ ਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ਮੌਕੇ ਤੋਂ ਫਰਾਰ ਹੋ ਗਿਆ। ਇਹ ਪੂਰੀ ਘਟਨਾ CCTV 'ਚ ਕੈਦ ਹੋ ਗਈ ਹੈ। -PTCNews

Related Post